CRPF ਦੇ ਜਵਾਨ, ਐਕਸਮੈਨ ਬਿਕਰ ਸਿੰਘ ਡਰੋਲੀ ਕਲਾਂ ਦਾ ਪਿਛਲੇ ਦਿਨੀ ਹੋਇਆ ਦਿਹਾਂਤ

ਜਲੰਧਰ (ਬਿਊਰੋ ਰਿਪੋਰਟ) – ਸ. ਬਿਕਰ ਸਿੰਘ ਦੇ ਜਾਣ ਨਾਲ ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੂੰ ਬਹੁਤ ਘਾਟਾ ਪਿਆ ਹੈ।ਸ.ਬਿਕਰ ਸਿੰਘ 1953, ਸੀਆਰਪੀਐਫ ਵਿੱਚ ਭਰਤੀ ਹੋਏ। ਸ. ਬਿਕਰ ਸਿੰਘ ਛੇ ਫੁੱਟ ਤੋਂ ਵੀ ਵੱਧ ਉੱਚੇ ਜਵਾਨ ਸਨ ਅਤੇ ਹਮੇਸ਼ਾ ਸੀਆਰਪੀਐਫ ਵਿੱਚ ਸਪੈਸ਼ਲ ਡਿਊਟੀ ਤੇ ਤਾਇਨਾਤ ਰਹਿੰਦੇ ਸਨ।ਸ. ਬਿਕਰ ਸਿੰਘ ਆਪਣੀ ਡਿਊਟੀ ਦੇ ਨਾਲ-ਨਾਲ ਚੰਗੇ ਉਸਤਾਦ ਵੀ ਮੰਨੇ ਜਾਂਦੇ ਸਨ। ਇਹਨਾਂ ਨੇ ਸੀਆਰਪੀਐਫ ਦੇ ਜੁਆਨਾਂ ਨੂੰ ਕਾਫ਼ੀ ਵਧੀਆ ਟਰੇਨਿੰਗ ਵੀ ਦਿੱਤੀ। ਬਿਕਰ ਸਿੰਘ ਬਹੁਤ ਹੀ ਮਿਲਾਪੜੇ ਸੁਭਾਅ ਦੇ ਸਨ ਅਤੇ ਇੱਕ ਬਹੁਤ ਵਧੀਆ ਖਿਡਾਰੀ ਵੀ ਸਨ। ਸੀ.ਆਰ.ਪੀ.ਐਫ. ਵਿੱਚ ਆਪਣੀਆਂ ਸੇਵਾਵਾਂ ਪੂਰੀਆਂ ਕਰਕੇ 31 ਮਾਰਚ 1989 ਨੂੰ ਪੈਨਸ਼ਨ ਆ ਗਏ। ਘਰ ਆ ਕੇ ਬਿਕਰ ਸਿੰਘ ਨੇ ਖੇਤੀਬਾੜੀ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਅਤੇ ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ।

ਸੀ.ਆਰ.ਪੀ.ਐਫ.ਐਸੋਸੀਏਸ਼ਨ ਵਿੱਚ ਇਹਨਾਂ ਦਾ ਬਹੁਤ ਹੀ ਸਤਿਕਾਰ ਕੀਤਾ ਜਾਂਦਾ ਸੀ। 2014 ਵਿੱਚ ਹੀ ਸ. ਬਿਕਰ ਸਿੰਘ ਨੇ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਜੁਆਇਨ ਕਰ ਲਈ ਸੀ ਅਤੇ ਐਸੋਸੀਏਸ਼ਨ ਵਿੱਚ ਵੀ ਇਹਨਾਂ ਨੇ ਬਹੁਤ ਵਧੀਆ ਸੇਵਾਵਾਂ ਨਿਭਾਈਆਂ। ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਸ. ਬਿਕਰ ਸਿੰਘ ਡਰੋਲੀ ਕਲਾਂ ਦਾ ਬਹੁਤ ਸਤਿਕਾਰ ਕਰਦੇ ਸਨ ਤੇ ਇਹਨਾਂ ਨੂੰ ਐਸੋਸੀਏਸ਼ਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਐਸੋਸੀਏਸ਼ਨ ਸਦਾ ਇਹੋ ਜਿਹੇ ਜਵਾਨਾਂ ਦਾ ਸਤਿਕਾਰ ਕਰਦੀ ਰਹੇਗੀ ਅਤੇ ਹਮੇਸ਼ਾ ਇਹਨਾਂ ਦੀਆਂ ਸੇਵਾਵਾਂ ਯਾਦ ਰੱਖੇਗੀ। ਪਿਛਲੇ ਦਿਨੀ ਸ. ਬਿਕਰ ਸਿੰਘ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹੁਣ ਉਹਨਾਂ ਦੇ ਪਿੰਡ ਡਰੋਲੀ ਕਲਾਂ 5 ਜੁਲਾਈ 2024 ਨੂੰ ਉਹਨਾਂ ਦੀ ਅੰਤਿਮ ਅਰਦਾਸ ਦੇ ਭੋਗ ਪਾਏ ਜਾਣੇ ਹਨ।

Leave a Comment

Your email address will not be published. Required fields are marked *

Scroll to Top