ਸੀਆਰਪੀਐਫ ਦੇ ਸ਼ਹੀਦ ਚਰਨਜੀਤ ਦੀ ਜੀਵਨ ਲੀਲਾ ਕਿਵੇਂ ਹੋਈ ਸਮਾਪਤ

ਜਲੰਧਰ (ਸੁਲਿੰਦਰ ਕੰਢੀ) – ਸ਼ਹੀਦ ਚਰਨਜੀਤ ਸਿੰਘ 1988 ਵਿੱਚ ਸੀ ਆਰ ਪੀ ਐਫ ਵਿੱਚ ਭਰਤੀ ਹੋਏ। ਸ਼ਹੀਦ ਚਰਨਜੀਤ ਨੇ ਆਪਣੀ ਟ੍ਰੇਨਿੰਗ ਗਰੁੱਪ ਸੈਂਟਰ ਨਿਮ ਵਿੱਚ ਕੀਤੀ ਅਤੇ ਟਰੇਨਿੰਗ ਤੋਂ ਬਾਅਦ 160 ਬਟਾਲੀਅਨ ਵਿੱਚ ਡਿਊਟੀ ਤੇ ਚਲੇ ਗਏ। ਪਰ ਅਚਾਨਕ ਉਹਨਾਂ ਦੀ ਲੱਤ ਵਿੱਚ ਦਰਦ ਹੋਣੀ ਸ਼ੁਰੂ ਹੋ ਗਈ। ਚਰਨਜੀਤ ਦੇ ਤਿੰਨ ਬੇਟੇ ਸਨ ਅਤੇ ਚਰਨਜੀਤ ਪਿੰਡ ਫੋਜੂਪੂਰਾ ਨੇੜੇ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ। ਚਰਨਜੀਤ ਜਦੋਂ ਘਰ ਛੁੱਟੀ ਆਏ ਹੋਏ ਸੀ ਤਾਂ ਇਹਨਾਂ ਦੇ ਹਾਲਾਤ ਖਰਾਬਨੇ ਸ਼ੁਰੂ ਹੋ ਗਏ ਤਾਂ ਇਹਨਾਂ ਦੀ ਪਤਨੀ ਪ੍ਰਵੀਨ ਕੁਮਾਰੀ  ਉਹਨਾਂ ਦੀ ਯੂਨਿਟ ਵਿੱਚ ਜੰਮੂ ਲੈ ਗਈ। ਜੰਮੂ ਯੂਨਿਟ ਵਿੱਚ ਪਹਿਲਾਂ ਉਹਨਾਂ ਦਾ ਇਲਾਜ ਸ਼ੁਰੂ ਹੋਇਆ ਅਤੇ ਫਿਰ ਮੈਡੀਕਲ ਹਸਪਤਾਲ ਵਿੱਚ ਦਾਖਲ ਕਰ ਦਿੱਤਾ ਗਿਆ। ਪਰ ਉੱਥੇ ਵੀ ਉਹਨਾਂ ਦਾ ਕੋਈ ਸੁਧਾਰ ਨਹੀਂ ਹੋਇਆ ਫਿਰ ਉਸ ਨੂੰ ਦਿੱਲੀ ਜੜੋਦਾ ਕਲਾਂ ਮੈਕਸ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪਰ ਮੈਕਸ ਹਸਪਤਾਲ ਵਿੱਚ ਉਹਨਾਂ ਦੀ ਬਿਮਾਰੀ ਇੰਨੀ ਵਧ ਗਈ ਕਿ ਉਹਨਾਂ ਦੀ ਲੱਤ ਵਿੱਚ ਜਹਿਰ ਬਣ ਗਿਆ। ਡਾਕਟਰਾਂ ਨੇ ਅਣਥੱਕ ਮਿਹਨਤ ਕੀਤੀ ਅਤੇ ਕੋਸ਼ਿਸ਼ਾਂ ਕੀਤੀਆਂ ਪਰ ਫਿਰ ਵੀ ਉਹਨਾਂ ਦੀ ਬਿਮਾਰੀ ਤੇ ਕਾਬੂ ਨਹੀਂ ਪਾ ਸਕੇ। ਆਖਰ ਉਹਨਾਂ ਦੀ ਲੱਤ ਕੱਟਣੀ ਪੈ ਗਈ। ਉਹਨਾਂ ਦੀ ਬਿਮਾਰੀ ਵਧਦੀ ਹੀ ਚਲੀ ਗਈ। ਸੀ ਆਰ ਪੀ ਐਫ ਦੇ ਅਫਸਰਾਂ ਅਤੇ ਡਾਕਟਰਾਂ ਨੇ ਆਪਣੇ ਵੱਲੋਂ ਬਹੁਤ ਜਦੋ ਜਾਹਿਦ ਕੀਤੀ। ਪਰ ਫਿਰ ਵੀ ਉਸ ਨੂੰ ਕੋਈ ਆਰਾਮ ਨਹੀਂ ਮਿਲਿਆ। ਪਰਿਵਾਰ ਵਿੱਚ ਚਰਨਜੀਤ ਦੀ ਪਤਨੀ ਪ੍ਰਵੀਨ ਕੁਮਾਰੀ ਨੇ ਆਪਣੇ ਬੱਚਿਆਂ ਦੀ ਵੀ ਪਰਵਾਹ ਨਾ ਕੀਤੀ ਤੇ ਉਹਨਾਂ ਦੇ ਨਾਲ ਹਸਪਤਾਲਾਂ ਵਿੱਚ ਘੁੰਮਦੀ ਰਹੀ।

ਉਸ ਵੇਲੇ ਉਹਨਾਂ ਦੇ ਬੱਚੇ ਬਹੁਤ ਛੋਟੇ ਸਨ ਤੇ ਬੱਚੇ ਸੰਭਾਲਣ ਦੀ ਜਿੰਮੇਵਾਰੀ ਚਰਨਜੀਤ ਦੇ ਭਰਾ ਭਰਜਾਈ ਨੇ ਲਈ ਹੋਈ ਸੀ। ਚਰਨਜੀਤ ਦੇ ਭਰਾ ਭਰਜਾਈ ਬੱਚਿਆਂ ਦੀ ਬਹੁਤ ਵਧੀਆ ਪਰਵਰਿਸ਼ ਕਰ ਰਹੇ ਸਨ ਕਿ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਯਾਦ ਨਾ ਆਉਣ। ਪਰਵੀਨ ਕੁਮਾਰੀ ਦਿੱਲੀ ਦੇ ਬਹੁਤ ਸਾਰੇ ਹਸਪਤਾਲਾਂ ਵਿੱਚ ਲੈ ਕੇ ਜਾ ਰਹੀ ਸੀ ਪਰ ਕੁਦਰਤ ਨੂੰ ਕੀ ਮਨਜ਼ੂਰ ਸੀ ਇਹ ਕੋਈ ਨਹੀਂ ਜਾਣਦਾ ਸੀ। ਦਿੱਲੀ ਦੇ ਡਾਕਟਰਾਂ ਨੇ ਵੀ ਆਪਣੀ ਪੂਰੀ ਵਾਹ ਲਾ ਦਿੱਤੀ ਪਰ ਫਿਰ ਵੀ ਚਰਨਜੀਤ ਦੀ ਬਿਮਾਰੀ ਦੇ ਕਾਬੂ ਨਹੀਂ ਪਾ ਸਕੇ। ਪ੍ਰਵੀਨ ਕੁਮਾਰੀ ਦਾ ਵੀ ਹੌਸਲਾ ਢੈ ਢੇਰੀ ਹੋ ਗਿਆ ਅਤੇ ਚਰਨਜੀਤ ਦੀ 3 ਜੂਨ 2014 ਨੂੰ ਮੌਤ ਹੋ ਗਈ। ਉਸ ਸਮੇਂ ਦੇ ਡੀਆਈਜੀ ਸੁਨੀਲ ਥੋਰਪੇ ਨੇ ਇਸ ਪਰਿਵਾਰ ਦੀ ਬਹੁਤ ਮਦਦ ਕੀਤੀ। ਚਰਨਜੀਤ ਦੇ ਸੰਸਕਾਰ ਲਈ ਪਿੰਡ ਫੋਜੂਪੁਰਾ ਨੇੜੇ ਧਾਰੀਵਾਲ ਲੈ ਕੇ ਗਏ ਜਿੱਥੇ ਸੀ ਆਰ ਪੀ ਐਫ ਦੀ ਪਰੰਪਰਾ ਅਨੁਸਾਰ ਉਹਨਾਂ ਦਾ ਸੰਸਕਾਰ ਕੀਤਾ ਗਿਆ। ਸੀ ਆਰ ਪੀ ਐਫ ਦੇ ਅਫਸਰਾਂ ਨੇ ਕਾਗਜੀ ਕਾਰਵਾਈ ਕਰਦੇ ਹੋਏ ਉਹਨਾਂ ਦੀ ਪਤਨੀ ਅਤੇ ਬੱਚਿਆਂ ਨੂੰ ਭਰੋਸਾ ਦਿੱਤਾ ਕਿ ਸੀ ਆਰ ਪੀ ਐਫ ਹਮੇਸ਼ਾ ਉਹਨਾਂ ਦੀ ਮਦਦ ਕਰੇਗੀ। ਚਰਨਜੀਤ ਦੇ ਤਿੰਨਾਂ ਬੱਚਿਆਂ ਵਿੱਚੋਂ ਵੱਡੇ ਬੇਟੇ ਨੂੰ ਹੁਣ ਸੀ ਆਰ ਪੀ ਐਫ ਨੇ ਨੌਕਰੀ ਦੇ ਦਿੱਤੀ ਹੈ। ਹੁਣ ਉਹ ਸੀ ਆਰ ਪੀ ਐਫ ਦੇ 76 ਬਟਾਲੀਅਨ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਆਪਣੀ ਮਾਂ ਅਤੇ ਛੋਟੇ ਭਰਾਵਾਂ ਦਾ ਪਾਲਣ ਪੋਸ਼ਣ ਵੀ ਕਰ ਰਿਹਾ ਹੈ। ਸੀ ਆਰ ਪੀ ਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੇ ਪ੍ਰਵੀਨ ਕੁਮਾਰੀ ਨੂੰ ਪੰਜਾਬ ਕੇਸਰੀ ਗਰੁੱਪ ਵੱਲੋਂ ਕੁਝ ਮਦਦ ਵੀ ਕਰਵਾਈ ਤੇ ਭਰੋਸਾ ਵੀ ਦਿੱਤਾ ਕਿ ਐਸੋਸੀਏਸ਼ਨ ਅਤੇ ਸੀ ਆਰ ਪੀ ਐਫ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੈ।

Leave a Comment

Your email address will not be published. Required fields are marked *

Scroll to Top