ਦਰਬਾਰ ਧੰਨ ਧੰਨ ਬਾਬਾ ਪੀਰ ਨੌਗੱਜਾ ਜੀ ਦਰਬਾਰ ਕਪੂਰ ਪਿੰਡ ਵਿਖੇ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਆਦਮਪੁਰ (ਪਰਮਜੀਤ ਸਾਬੀ)- ਦਰਬਾਰ ਧੰਨ ਧੰਨ ਪੀਰ ਬਾਬਾ ਨੌਗੱਜਾ ਜੀ ਦਾ ਤਿੰਨ ਰੋਜ਼ਾ ਸਲਾਨਾ ਜੋੜ ਮੇਲਾ ਸਮੂਹ ਨਗਰ ਦੀ ਸਾਧ ਸੰਗਤ, ਐਨ.ਆਰ.ਆਈ. ਵੀਰਾਂ-ਭੈਣਾਂ ਅਤੇ ਦਰਬਾਰ ਧੰਨ ਧੰਨ ਬਾਬਾ ਪੀਰ ਨੌਗੱਜਾ ਜੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। 26 ਜੂਨ ਦਿਨ ਬੁੱਧਵਾਰ ਨੂੰ ਝੰਡੇ ਦੀ ਰਸਮ ਬੀਬੀ ਸ਼ਰੀਫਾ ਜੀ (ਉਦਾਸੀਆਂ ਵਾਲੇ) ਵਲੋਂ ਨਿਭਾਈ ਗਈ।

ਇਸ ਮੌਕੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ। 27 ਜੂਨ ਦਿਨ ਵੀਰਵਾਰ ਨੂੰ ਸਵੇਰੇ ਕਵਾਲੀਆਂ ਅਤੇ ਰਾਤ ਨੂੰ ਨਕਲਾਂ ਦਾ ਪ੍ਰੋਗਰਾਮ ਬੜੇ ਹੀ ਉਘੇ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ। ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਠੰਡੇ ਮਿੱਠੇ ਜਲ ਅਤੇ ਲੱਸੀ ਦੀਆਂ ਛਬੀਲਾਂ ਲਗਾਈਆਂ ਗਈਆਂ। ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ।

28 ਜੂਨ ਦਿਨ ਸ਼ੁੱਕਰਵਾਰ ਨੂੰ ਹੋਰ ਉੱਘੇ ਕਲਾਕਾਰਾਂ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਸ਼ਾਮ ਨੂੰ ਛਿੰਝ ਕਰਵਾਈ ਗਈ ਅਤੇ ਜਿਸ ਵਿੱਚ ਨਾਮੀ ਪਹਿਲਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਇਸ ਮੌਕੇ ਦਰਬਾਰ ਧੰਨ ਧੰਨ ਬਾਬਾ ਪੀਰ ਨੌਗੱਜਾ ਦੀ ਪ੍ਰਬੰਧਕ ਕਮੇਟੀ ਵੱਲੋਂ ਸੀਨੀਅਰ ਆਪ ਆਗੂ ਅਸ਼ੋਕ ਕੁਮਾਰ ਵੱਲੋਂ ਆਈਆਂ ਹੋਈਆ ਸੰਗਤਾਂ ਦਾ ਧੰਨਵਾਦ ਕੀਤਾ ਗਿਆ ।

Leave a Comment

Your email address will not be published. Required fields are marked *

Scroll to Top