ਦਰਗਾਹ ਪੀਰ ਗਰੀਬ ਨਿਵਾਜ ਕੁਤੱਬ ਸ਼ਾਹ ਵਲੀ ਕਾਦਰੀ ਜੀ ਕਪੂਰ ਪਿੰਡ ( ਜਲੰਧਰ ) ਮੁੱਖ ਸੇਵਾਦਾਰ ਸ. ਸੁਰਿੰਦਰ ਸਿੰਘ ਅਤੇ ਹੋਰ ਸੇਵਾਦਾਰ ਵਲੋਂ ਪੰਜਾਬ ਦਾ ਰਿਵਾਜ ਪ੍ਰੋਗਰਾਮ ਕਰਵਾਇਆ ਜਾ ਰਿਹਾ

ਆਦਮਪੁਰ ( ਪਰਮਜੀਤ ਸਾਬੀ ) ਦਰਗਾਹ ਪੀਰ ਗਰੀਬ ਨਿਵਾਜ ਕੁਤੱਬ ਸ਼ਾਹ ਵਲੀ ਕਾਦਰੀ ਜੀ ਵਲੋਂ ਅਤੇ ਮੁੱਖ ਸੇਵਾਦਾਰ ਸੁਰਿੰਦਰ ਸਿੰਘ ਅਤੇ ਹੋਰ ਸੇਵਾਦਾਰ ਵੱਲੋਂ ਸਾਵਣ ਮਹੀਨੇ ਨੂੰ ਮੁੱਖ ਰੱਖਦਿਆਂ ਹੋਇਆ 27 ਜੁਲਾਈ 2025 ਨੂੰ ਪੰਜਾਬ ਦਾ ਰਿਵਾਜ਼ ਅਤੇ ਪੀਘਾਂ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਪੀਂਘਾਂ ਦੀ ਸ਼ੁਰੂਆਤ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 2 ਵੱਜਕੇ 15 ਮਿੰਟ ਤੱਕ ਦੌਰਾਨ ਪੀਘਾਂ ਅਤੇ ਗੀਤ ਸੰਗੀਤ ਵੀ ਹੋਵੇਗਾ। ਇਸ ਮੌਕੇ ਗੁਰੂ ਕਾ ਲੰਗਰ ਅਤੇ ਖੀਰ ਦਾ ਲੰਗਰ ਵਰਤੇਗਾ। ਇਸ ਮੌਕੇ ਤੇ ਮੁੱਖ ਸੇਵਾਦਾਰ ਸੁਰਿੰਦਰ ਸਿੰਘ ਨੇ ਕਿਹਾ ਕਿ ਇਹ ਰਿਵਾਜ ਨੂੰ ਆਪ ਸਾਰੇ ਨਗਰ ਨਿਵਾਸੀ ਅਤੇ ਸਾਰੀਆਂ ਸੰਗਤਾਂ ਰਲ ਮਿਲ ਕੇ ਮਨਾਈਏ ਜੀ ਅਤੇ ਬਾਬਾ ਜੀ ਦੇ ਦਰਬਾਰ ਆਪਣੀਆਂ ਖੁਸ਼ੀਆਂ, ਖੇੜੇ, ਵਿਹੜੇ ਅਤੇ ਪਰਿਵਾਰ ਦੀ ਚੜਦੀ ਕਲਾਂ ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਬੰਦਨਾ ਕਰੀਏ। ਇਸ ਮੌਕੇ ਮੁੱਖ ਸੇਵਾਦਾਰ ਸੁਰਿੰਦਰ ਸਿੰਘ ਵਲੋਂ ਸਾਰੀਆਂ ਸੰਗਤਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਦੀ ਅਪੀਲ ਕੀਤੀ ਗਈ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top