ਦਸੂਹਾ ਪੁਲਿਸ ਵਲੋ ਨਸ਼ੀਲਾ ਪਦਾਰਥ ਵੇਚਣ ਵਾਲਾ ਇੱਕ ਦੋਸ਼ੀ ਗ੍ਰਿਫਤਾਰ

ਜਿਲ੍ਹਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸ੍ਰੀ ਸੁਰਿੰਦਰ ਲਾਂਬਾ IPS ਜੀ ਨੇ ਜਿਲ੍ਹੇ ਅੰਦਰ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਸਰਬਜੀਤ ਸਿੰਘ ਬਾਹੀਆ PPS, ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਜੀ ਦੀ ਸੁਪਰਵੀਜਨ ਅਧੀਨ ਸ੍ਰੀ ਜਗਦੀਸ਼ ਰਾਜ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਜੀ ਦੀ ਨਿਗਰਾਨੀ ਹੇਠ, ਐਸ.ਆਈ ਹਰਪ੍ਰੇਮ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਥਾਣਾ ਦਸੂਹਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ।

ਜਦੋ ASI ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਦੇ ਸਬੰਧ ਵਿੱਚ ਪਿੰਡ ਬੱਲਗਣਾ, ਪੰਨਵਾ, ਜਲੋਟਾ ਆਦਿ ਨੂੰ ਜਾ ਰਹੀ ਸੀ ਤਾ ਜਦ ਪੁਲਿਸ ਪਾਰਟੀ ਗੁਰਦੁਆਰਾ ਦੇਲਾ ਸਾਹਿਬ ਨਜਦੀਕ ਪੁੱਜੀ ਤਾ ਸਾਹਮਣੇ ਤੋ ਇਕ ਮੋਨਾ ਨੋਜਵਾਨ ਮੋਟਰਸਾਈਕਲ ਮਾਰਕਾ ਹੀਰੋ ਬਿਨਾ ਨੰਬਰੀ ਪਰ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਸਾਹਮਣੇ ਦੇਖ ਕੇ ਪਿੰਡ ਪੰਨਵਾ ਵੱਲ ਨੂੰ ਮੁੜਿਆ ਤਾ ਜਿਸਨੇ ਪੁਲਿਸ ਪਾਰਟੀ ਦੇ ਦੇਖਦੇ ਦੇਖਦੇ ਇਕ ਮੋਮੀ ਵਜਨਦਾਰ ਲਿਫਾਫਾ ਆਪਣੀ ਪੈਂਟ ਦੀ ਜੇਬ ਵਿੱਚੋ ਕੱਢ ਕੇ ਜਮੀਨ ਤੇ ਸੁੱਟ ਦਿੱਤਾ ਜਿਸ ਨੂੰ ਸ਼ੱਕ ਦੀ ਬਿਨਾਹ ਤੇ ASI ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਕਾਬੂ ਕਰਕੇ ਉਸ ਦਾ ਨਾਮ ਪਤਾ ਪੁਛਿਆ। ਜਿਸ ਨੇ ਆਪਣਾ ਨਾਮ ਭਪਿੰਦਰ ਸਿੰਘ ਉਰਫ ਰਾਜੂ ਪੁੱਤਰ ਬੀਰ ਸਿੰਘ ਵਾਸੀ ਸੰਸਾਰਪੁਰ ਥਾਣਾ ਦਸੂਹਾ ਜਿਲਾ ਹੁਸਿਆਰਪੁਰ ਦੱਸਿਆ। ਜੋ ਭੁਪਿੰਦਰ ਸਿੰਘ ਉਰਫ ਰਾਜੂ ਉਕਤ ਵਲੋ ਸੁੱਟੇ ਹੋਏ ਮੋਮੀ ਲਿਫਾਫੇ ਦੀ ਤਲਾਸ਼ੀ ਕਰਨ ਤੇ ਉਸ ਵਿੱਚੋ 82 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਈਆ। ਜਿਸ ਤੇ ਰੁਪਿੰਦਰ ਸਿੰਘ ਉਰਫ ਰਾਜੂ ਉਕਤ ਖਿਲਾਫ ਮੁਕਦਮਾ ਨੰਬਰ 150 ਮਿਤੀ 22-07-2024 ਅ/ਧ 22-61-85 NDPS Act ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ । ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਦੇ ਬੈਕਵਾਰਡ ਅਤੇ ਫਾਰਵਾਰਡ ਲਿੰਕ ਬਾਰੇ ਪਤਾਜੋਈ ਕੀਤੀ ਜਾ ਰਹੀ ਹੈ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top