ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਦਿੱਲੀ ਮੋਰਚੇ ਵਾਸਤੇ ਪੰਜਾਬ ਭਰ ਤੋਂ ਵਿਸ਼ਾਲ ਕਾਫ਼ਲੇ ਹੋਏ ਰਵਾਨਾ

ਜਲੰਧਰ (ਪਰਮਜੀਤ ਸਾਬੀ) – ਅੱਜ ਮਿਤੀ 12  ਫ਼ਰਵਰੀ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਦੇਸ਼ ਭਰ ਦੀਆਂ ਤਕਰੀਬਨ 200 ਜਥੇਬੰਦੀਆਂ ਵੱਲੋ 13 ਫ਼ਰਵਰੀ ਨੂੰ ਦਿੱਲੀ ਕੂਚ ਦੇ ਮਿਥੇ ਹੋਏ ਪ੍ਰੋਗਰਾਮ ਤਹਿਤ ਪੰਜਾਬ ਭਰ ਤੋਂ ਵਿਸ਼ਾਲ ਕਾਫ਼ਲੇ ਦਿੱਲੀ ਮੋਰਚੇ ਵਾਸਤੇ ਰਵਾਨਾ ਹੋਏ  ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ  ਕਿਸਾਨ ਮਜ਼ਦੂਰ ਆਪਣੇ ਟਰੈਕਟਰਾਂ ਸਮੇਤ ਇਸ ਕਾਫਲੇ ਦਾ ਹਿੱਸਾ ਬਣੇ। ਇਸ ਵਿਸ਼ਲ ਜਥੇ ਦੀ ਅਗਵਾਈ ਕਰਦੇ ਹੋਏ ਸੂਬਾ ਜਨਰਲ ਸਕੱਤਰ ਰਾਣਾ ਰਣਵੀਰ ਸਿੰਘ ,ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਅਤੇ ਗੁਰਮੇਲ ਸਿੰਘ ਰੇੜਵਾਂ ਨੇ ਕਿਹਾ ਕਿ 13 ਫ਼ਰਵਰੀ ਨੂੰ ਪੂਰਾ ਦੇਸ਼ ਇਕ ਜੁੱਟ ਹੋ ਕੇ ਸਰਕਾਰ ਤੋਂ ਪਿਛਲੇ ਦਿੱਲੀ ਅੰਦੋਲਨ ਵਿੱਚ ਕੀਤੇ ਹੋਏ ਝੂਠੇ ਵਾਅਦਿਆਂ ਦਾ ਹਿਸਾਬ ਮੰਗੇਗਾ ਅਤੇ 13 ਫ਼ਰਵਰੀ ਨੂੰ ਇਕ ਵਾਰ ਫਿਰ ਤੋਂ  ਕਿਸਾਨਾਂ ਮਜ਼ਦੂਰਾਂ ਵੱਲੋ ਦਿੱਲੀ ਦੀਆਂ ਸੜਕਾਂ ਤੇ ਇਤਿਹਾਸ ਰਚਿਆ ਜਾਵੇਗਾ।

ਉਹਨਾਂ ਅੱਗੇ ਕਿਹਾ ਕਿ ਜੇਕਰ ਅਸੀਂ  ਦੇਸ਼ ਨੂੰ ਨਸ਼ਾ ਮੁਕਤ ਕਰਨਾ ਹੈ  , ਮਜ਼ਦੂਰਾਂ ਨੂੰ 200 ਦਿਨ ਰੋਜ਼ਗਾਰ ਦਿਵਾਉਣਾ ਹੈ  , ਮਜ਼ਦੂਰ ਨੂੰ 800 ਰੂ ਦਿਹਾੜੀ ਦਵਾਉਣੀ ਹੈ ,ਬੇ ਰੋਜ਼ਗਾਰੀ ਦੂਰ ਕਰਨੀ  ਹੈ ,ਕਿਸਾਨਾਂ ਅਤੇ ਮਜ਼ਦੂਰਾਂ ਵਾਸਤੇ ਘੱਟੋ ਘੱਟ 10 ਹਜ਼ਾਰ ਰੂ : ਬੁਡਾਪਾ ਪੈਂਸ਼ਨ ਲੈਣੀ ਹੈ ,ਫਸਲਾਂ ਦੇ ਲਾਹੇਵੰਦ ਭਾਅ ਲੈਣੇ ਹਨ ,ਭਾਰਤ ਨੂੰ WTO ਦੀਆਂ ਨੀਤੀਆਂ ਤੋਂ ਬਾਹਰ ਕਰਨਾਂ ਹੈ ,ਕਿਸਾਨਾਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣੀਆਂ ਹਨ ,ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣਾ ਹੈ  , ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿਵਾਉਣੇ ਹਨ,ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨਾ ਹੈ , ਡਾ ਸਵਾਮੀਨਾਥਨ ਕਮਿਸ਼ਨ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਲੈਣੇ ਹਨ,ਸਾਰੀਆਂ ਫਸਲਾਂ ਤੇ ਸਰਕਾਰੀ ਖਰੀਦ ਦਾ ਕਨੂੰਨ ਬਣਾਉਣਾ ਹੈ , ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਮਜ਼ਦੂਰਾਂ ਤੇ ਹੋਏ ਪਰਚੇ‌ ਰੱਦ ਕਰਵਾਉਣੇ ਹਨ, ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾ ਮਜ਼ਦੂਰਾ ਦੇ ਮੁਆਵਜ਼ੇ ਅਤੇ ਪਰਿਵਾਰ ਦੇ ਇਕ ਜੀਅ  ਨੂੰ ਸਰਕਾਰੀ ਨੌਕਰੀ ਦਿਵਾਉਣੀ ਹੈ , ਲਖੀਮਪੁਰ ਖੀਰੀ ਮਾਮਲੇ ਤੇ ਇਨਸਾਫ਼ ਲੈਣਾ ਹੈ ਤਾਂ ਹਰ ਹਾਲਤ ਵਿੱਚ ਸਾਨੂੰ ਦਿੱਲੀ ਮੋਰਚੇ ਨੂੰ ਕਾਮਯਾਬ ਕਰਨਾਂ  ਪਵੇਗਾ । ਇਸ ਮੌਕੇ ਤੇ ਪੰਜਾਬ ਭਰ ਤੋ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਆਪਣੇ ਟਰੈਕਟਰ ਟ੍ਰਾਲੀਆਂ ਲੇ ਕੇ ਪਹੁੰਚੇ।

Leave a Comment

Your email address will not be published. Required fields are marked *

Scroll to Top