ਆਦਮਪੁਰ- (ਦਲਜੀਤ ਸਿੰਘ ਕਲਸੀ ) – ਡੇਰਾ ਸੱਚਖੰਡ ਬੱਲਾਂ ਗੱਦੀ ਨਸ਼ੀਨ ਤੇ ਚੇਅਰਮੈਨ ਸਤਿਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਚੈਰੀਟੇਬਲ ਟਰਸਟ ਸੀਰ ਗਵਰਧਨ ਪੁਰ ਵਾਰਾਨਸੀ (ਯੂ.ਪੀ.) ਵੱਲੋਂ ਬਾਬਾ ਪਿੱਪਲ ਦਾਸ ਜੀ ਦੇ 97 ਵੇ ਬਰਸੀ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਗਏ। ਸਭ ਤੋਂ ਪਹਿਲਾਂ ਸੰਤ ਨਿਰੰਜਨ ਦਾਸ ਜੀ ਮਹਾਰਾਜ ਜੀ ਵੱਲੋਂ ਬਾਬਾ ਪਿੱਪਲ ਦਾਸ ਜੀ ਦੇ ਅੰਗੀਠਾ ਸਾਹਿਬ ਜੋ ਕਿ ਗੁਰਦੁਆਰਾ ਮਾਈ ਭਾਗੋ ਜੀ ਦੇ ਸਾਹਮਣੇ ਬੱਲਾ ਸ਼ਮਸ਼ਾਨ ਘਾਟ ਵਿਖੇ ਸ਼ਰਧਾ ਸੂਮਨ ਅਰਦਾਸ ਬੇਨਤੀਆਂ ਕੀਤੀਆਂ। ਪਿੰਡ ਸਮਸਤਪੁਰ ਅਤੇ ਪਿੰਡ ਬੱਲਾਂ ਦੀਆਂ ਸੰਗਤਾਂ ਵੱਲੋਂ ਨਿਸਾਨ ਸਾਹਿਬ ਜੀ ਦੇ ਚੋਲਾ ਸਾਹਿਬ ਬੈਂਡ ਵਾਜਿਆਂ ਨਾਲ ਨਿਰਮਲ ਕੁਟੀਆ ਸੱਚਖੰਡ ਬੱਲਾਂ ਡੇਰੇ ਸੰਤ ਸਰਵਣ ਦਾਸ ਜੀ ਮਹਾਰਾਜ ਜੀ ਦੇ ਮੰਦਰ ਲਿਆਂਦੇ ਗਏ। ਉਹ ਚੋਲੇ ਮੰਦਰ ਵਿੱਚ ਲੱਗੇ ਨਿਸ਼ਾਨ ਸਾਹਿਬ ਨੂੰ ਅਰਦਾਸ ਬੇਨਤੀਆਂ ਤੋਂ ਬਾਅਦ ਪਹਿਨਾਏ ਗਏ ਅਤੇ ਹਰ ਦੇ ਨਿਸ਼ਾਨ ਝੁਲਾਏ ਗਏ।

ਇਸ ਤੋਂ ਉਪਰੰਤ ਸੰਤ ਨਿਰੰਜਨ ਦਾਸ ਜੀ ਮਹਾਰਾਜ ਸਤਸੰਗ ਹਾਲ ਪਹੁੰਚੇ ਅਤੇ ਸੰਗਤਾਂ ਨੇ ਦਰਸ਼ਨ ਦੀਦਾਰੇ ਕੀਤੇ। ਵੱਖ ਵੱਖ ਡੇਰਿਆਂ ਤੋਂ ਆਏ ਸੰਤ ਮਹਾਂਪੁਰਸ਼ਾਂ ਨੇ ਬਾਬਾ ਪਿੱਪਲ ਦਾਸ ਜੀ ਦੀ ਜੀਵਨੀ ਬਾਰੇ ਚਾਨਣੇ ਪਾਏ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਇਸ ਮੌਕੇ ਟਰਸਟਰੀ ਮੈਨੇਜਰ ਧਰਮਪਾਲ ਸਿਮਕ, ਟਰਸਟੀ ਜੋਗਿੰਦਰ ਸਿੰਘ, ਨਿਰੰਜਨ ਦਾਸ ਚੀਮਾ, ਸੇਵਾਦਾਰ ਸਤੀਸ਼ ਕੁਮਾਰ, ਸੇਵਾਦਾਰ ਬਰਿੰਦਰ ਦਾਸ ਬੱਬੂ, ਸੇਵਾਦਾਰ ਸ਼ਾਮ ਲਾਲ, ਸੇਵਾਦਾਰ ਰਮੇਸ਼ ਕੁਮਾਰ, ਬਾਬਾ ਸੁਖਦੇਵ ਸੁਖੀ ਸਾਬਕਾ ਸਰਪੰਚ ਬਲਾਂ,ਕੋਆਰਡੀਨੇਟਰ ਬੀਰ ਚੰਦ ਰਸੀਲਾ, ਸ਼ਾਦੀ ਲਾਲ ਬਸਪਾ ਆਗੂ, ਅਮਰੀਕ ਪਾਲ, ਪਰਮਜੀਤ ਕੌਰ ਪੰਚ, ਏਐਸਆਈ ਬਲਵਿੰਦਰ ਕੁਮਾਰ, ਏਐਸਆਈ ਰਜੇਸ਼ ਕੁਮਾਰ, ਸੇਵਾ ਮੁਕਤ ਡੀ.ਐਸ.ਪੀ. ਮਹਿੰਦਰ ਪਾਲ ਭੱਠਾ, ਮਹਿੰਦਰ ਪਾਲ ਸੇਵਾ ਮੁਕਤ ਕਾਨੂੰਗੋ, ਰੋਸ਼ਨ ਲਾਲ ਸੋਧੀ ਅਤੇ ਦੇਸ਼ ਵਿਦੇਸ਼ ਤੋਂ ਸਮੂਹ ਸੰਗਤਾਂ ਹਾਜ਼ਰ ਸਨ।


















































