ਹਲਕਾ ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਲਈ ਸਰਕਾਰ ਖੁਦ ਜਿੰਮੇਵਾਰ – ਧਰਮਪਾਲ ਲੇਸੜੀਵਾਲ

ਜਲੰਧਰ (ਪਰਮਜੀਤ ਸਾਬੀ) – ਸ਼੍ਰੋਮਣੀ ਅਕਾਲੀ ਦਲ ਬਾਦਲ ਪ੍ਰਧਾਨ ਐਸ  ਸੀ ਵਿੰਗ ਜਿਲ੍ਹਾ ਜਲੰਧਰ ਦਿਹਾਤੀ ਧਰਮਪਾਲ ਲੇਸੜੀਵਾਲ ਨੇ ਆਦਮਪੁਰ ਵਿਖੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ  ਹਲਕਾ ਮਜੀਠਾ ਵਿੱਚ ਜਹਰੀਲੀ ਸ਼ਰਾਬ ਪੀਣ ਦੇ ਨਾਲ ਹੋਈਆਂ 27 ਮੌਤਾਂ  ਦੇ ਮਾਮਲੇ ਵਿੱਚ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਆਮ ਲੋਕਾਂ ਪ੍ਰਤੀ ਸਰਕਾਰ ਦਾ ਵਤੀਰਾ ਬਹੁਤ ਗਲਤ ਹੈ। ਅਤੇ ਆਮ ਲੋਕ ਬਹੁਤ ਦੁਖੀ ਹਨ। ਉਹਨਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ 78 ਸਾਲ ਹੋ ਗਏ ਹਨ। ਤੇ ਸੂਬੇ ਵਿੱਚ ਕਾਂਗਰਸ ਪਾਰਟੀ ਨੇ ਸਭ ਤੋਂ ਵੱਧ ਸਮਾਂ ਰਾਜ ਕੀਤਾ। ਤੇ ਹੁਣ ਲੋਕਾਂ ਨੇ ਇਹਨਾਂ ਦੇ ਬਦਲ ਦੇ ਰੂਪ ਵਿੱਚ ਆਪ ਸਰਕਾਰ ਨੂੰ ਮੌਕਾ ਦਿੱਤਾ ਹੈ। ਇਸ ਦੇ ਬਾਵਜੂਦ ਵੀ ਪੰਜਾਬ ਦੀ ਸਥਿਤੀ ਨਹੀਂ ਸੁਧਰੀ ਤੇ  ਸੂਬੇ ਦੇ ਲੋਕਾਂ ਦਾ ਨਸ਼ੇ ਨਾਲ ਲਗਾਤਾਰ ਵਿਨਾਸ਼ ਹੋ ਰਿਹਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨਸ਼ੇ ਦੇ ਖਾਤਮੇ ਦੇ ਮੁੱਦੇ ਤੇ ਸੂਬੇ ਵਿੱਚ ਸੱਤਾ ਵਿੱਚ ਆਈ ਸੀ ।ਪਰ ਫਿਰ ਵੀ ਨਸ਼ੇ ਦਾ ਖਾਤਮਾ ਨਹੀਂ ਹੋਇਆ ਤੇ ਲੋਕਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਦਾ ਨਾਅਰਾ ਯੁੱਧ ਨਸ਼ਿਆਂ ਵਿਰੁੱਧ ਵੀ ਇੱਕ ਵਿਖਾਵਾ ਹੀ ਹੈ। ਪਿਛਲੇ ਸਮੇਂ ਸਾਲ 2020 ਵਿੱਚ ਕਾਂਗਰਸ ਦੀ ਸਰਕਾਰ ਸਮੇਂ ਜਿਲ੍ਹਾ ਤਰਨਤਾਰਨ ਦੇ ਵਿੱਚ 122 ਮੌਤਾਂ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੋਈਆਂ ਸਨ। ਇਸ ਮਾਮਲੇ ਵਿੱਚ ਜਿੱਥੇ ਆਪ ਸਰਕਾਰ ਫੇਲ ਸਾਬਤ ਹੋਈ ਹੈ। ਉੱਥੇ ਹੀ ਕਾਂਗਰਸ ਦੀ ਸਰਕਾਰ ਬੀ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਸੀ ।ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਦੀ ਸਰਕਾਰ ਪੀੜਿਤ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਏ ਦਾ ਮੁਆਵਜਾ ਅਤੇ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ।  ਉਹਨਾਂ ਕਿਹਾ ਕਿ ਜਹਰੀਲੀ ਸ਼ਰਾਬ ਪੀ ਕੇ ਮੌਤਾਂ ਹੋਣ ਵਿੱਚ ਸਿੱਧੇ ਤੌਰ ਤੇ ਸਰਕਾਰ ਦਾ ਹੱਥ ਹੈ। ਇਸ ਲਈ ਮਹਿਕਮੇ ਦੇ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਜਦ ਸਾਲ 2020 ਵਿੱਚ ਪੰਜਾਬ ਵਿੱਚ ਕਾਂਗਰਸ ਸਰਕਾਰ ਸਮੇਂ  ਜਹਰੀਲੀ ਸ਼ਰਾਬ ਪੀਣ ਨਾਲ 122 ਮੌਤਾਂ ਹੋਈਆਂ ਸੀ। ਤਾਂ ਭਗਵੰਤ ਮਾਨ ਜੀ  ਕਹਿੰਦੇ ਸੀ ਕੈਪਟਨ ਅਮਰਿੰਦਰ ਸਿੰਘ ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਤਾਂ ਕਿ ਉਹ ਜੁੰਮੇਵਾਰ ਹਨ । ਤੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਖੁਦ ਮੁੱਖ ਮੰਤਰੀ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਦਾ ਐਮ.ਐਲ.ਏ ਖੁਦ ਮਨ ਰਿਹਾ ਹੈ ਕਿ ਹਰੇਕ ਮਾਫੀਆ ਆਪ ਸਰਕਾਰ ਦਾ ਹਿੱਸਾ ਬਣ ਚੁੱਕਾ ਹੈ। ਇਸ ਕਰਕੇ ਪੰਜਾਬ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਤੋਂ ਬਚਾਉਣ ਤੇ ਸੰਭਾਲਣ ਲਈ ਲੋਕਾਂ ਨੂੰ ਦੁਬਾਰਾ ਫਿਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ  ਬਾਦਲ ਦੀ ਸਰਕਾਰ ਹੋਣੀ ਚਾਹੀਦੀ ਹੈ।

Leave a Comment

Your email address will not be published. Required fields are marked *

Scroll to Top