ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੁਆਰਾ ਸਟੇਸ਼ਨਰੀ ਵਸਤਾਂ ਦੀ ਵੰਡ

ਤਲਵਾੜਾ (ਸੋਨੂ ਥਾਪਰ) – ਸਰਕਾਰੀ ਮਾਡਲ ਹਾਈ ਸਕੂਲ ਦੇ ਵਿੱਦਿਆਰਥੀਆਂ ਨੂੰ ਪ੍ਰਵਾਸੀ ਭਾਰਤੀ ਐਸ. ਪੀ. ਸਿੰਘ ਓਬਰਾਏ ਜੀ ਵੱਲੋਂ ਸਥਾਪਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੁਆਰਾ ਸਟੇਸ਼ਨਰੀ ਦੀਆਂ ਵਸਤਾਂ ਭੇਟ ਕੀਤੀਆਂ ਗਈਆਂ। ਪ੍ਰਿੰਸੀਪਲ ਅਜੈ ਸਹਿਗਲ ਜੀ , ਜੋ ਕਿ ਜਿਲ੍ਹਾ ਹੁਸ਼ਿਆਰਪੁਰ ਵਿੱਚ ਟਰੱਸਟ ਦਾ ਕੰਮ ਸੰਭਾਲ ਰਹੇ ਹਨ, ਸਮੇਂ ਸਮੇਂ ਤੇ ਲੋੜਵੰਦ ਅਤੇ ਮੈਰੀਟੋਰੀਅਸ ਵਿੱਦਿਆਰਥੀਆਂ ਲਈ ਜਰੂਰੀ ਵਸਤਾਂ ਮੁਹਈਆ ਕਰਵਾਉਣ ਵਿੱਚ ਸਹਾਇਤਾ ਕਰਦੇ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਭਾਰਤ ਵਿਕਾਸ ਪਰਿਸ਼ਦ, ਤਲਵਾੜਾ ਦੇ ਸਰਪ੍ਰਸਤ ਸ਼੍ਰੀ ਆਈ. ਕੇ. ਸ਼ਰਮਾ ਅਤੇ ਤਲਵਾੜਾ ਟਾਊਨਸ਼ਿਪ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਏ.ਪੀ.ਐਸ. ਉਭੀ ਜੀ ਵੀ ਮੌਜੂਦ ਸਨ। ਪ੍ਰਿੰਸੀਪਲ ਅਜੈ ਸਹਿਗਲ ਜੀ ਨੇ ਵਿੱਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਚੰਗੇ ਨਤੀਜੇ ਪ੍ਰਾਪਤ ਕਰਨ ਵਾਲੇ ਵਿੱਦਿਆਰਥੀਆਂ ਨੂੰ ਵਧਾਈ ਵੀ ਦਿੱਤੀ । ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੋਨੂ ਥਾਪਰ ਜੀ, ਮੈਂਬਰ ਪੂਜਾ ਜੀ, ਮੀਨੂ ਜੀ ਅਤੇ ਅਜੈ ਜੀ ਵੀ ਇਸ ਸਮਾਰੋਹ ਵਿੱਚ ਸ਼ਾਮਿਲ ਹੋਏ। ਮੁੱਖ ਅਧਿਆਪਕ ਸ੍ਰੀ ਰਾਮ ਭਜਨ ਚੌਧਰੀ ਜੀ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਧੰਨਵਾਦ ਕਰਦੇ ਹੋਏ ਅੱਗੋਂ ਵੀ ਸਹਿਯੋਗ ਦੀ ਉਮੀਦ ਜਤਾਈ।

Leave a Comment

Your email address will not be published. Required fields are marked *

Scroll to Top