ਜਲੰਧਰ (ਪ੍ਰਮਜੀਤ ਸਾਬੀ) – ਅੱਜ ਜਿਲਾ ਕਾਂਗਰਸ ਕਮੇਟੀ ਵਲੋ ਸ਼ਹੀਦ ਸ ਊਧਮ ਸਿੰਘ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਸ਼ਹੀਦ ਊਧਮ ਸਿੰਘ ਜੀ ਦੀ ਪ੍ਰਤਿਮਾ ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ । ਇਸ ਮੌਕੇ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਜਿਲਾ ਪ੍ਰਧਾਨ ਰਜਿੰਦਰ ਬੇਰੀ ਵਲੋ ਪਾਰਕ ਦੀ ਹਾਲਤ ਦੇਖ ਕੇ ਮੌਜੂਦਾ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਗਈ ।ਰਜਿੰਦਰ ਬੇਰੀ ਨੇ ਕਿਹਾ ਕਿ ਸ਼ਹੀਦਾ ਦੇ ਨਾਮ ਤੇ ਵੋਟਾਂ ਲੈ ਕੇ ਅੱਜ ਆਮ ਆਦਮੀ ਪਾਰਟੀ ਸ਼ਹੀਦਾਂ ਨੂੰ ਭੁੱਲ ਗਈ ਹੈ । ਇਸ ਮੌਕੇ ਤੇ ਡਾ ਜਸਲੀਨ ਸੇਠੀ, ਪ੍ਰਭ ਦਿਆਲ ਭਗਤ , ਸੁਦੇਸ਼ ਭਗਤ, ਬੱਚਨ ਲਾਲ, ਨਵਦੀਪ ਜਰੇਵਾਲ, ਜਗਦੀਪ ਸਿੰਘ ਸੋਨੂੰ ਸੰਧਰ, ਮਨਮੋਹਨ ਸਿੰਘ ਬਿੱਲਾ, ਅਮਿਤ ਮੱਟੂ, ਪਲਵੀ, ਜਗਮੋਹਨ ਸਿੰਘ ਛਾਬੜਾ, ਮੁਕੇਸ਼ ਗਰੋਵਰ , ਯਸ਼ ਪਹਿਲਵਾਨ, ਨਰਿੰਦਰ ਪਹਿਲਵਾਨ, ਅਰੁਣ ਰਤਨ, ਵਿੱਕੀ, ਯਸ਼ ਪਾਲ ਸਫਰੀ, ਰਵੀ ਬੱਗਾ , ਵਰਿੰਦਰ ਕਾਲੀ, ਮਿੱਡਾ ਜੀ, ਮੌਜੂਦ ਸਨ
