ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਜਲੰਧਰ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਨਮ ਦਿਨ ਦੇ ਮੌਕੇ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ

ਜਲੰਧਰ, 02 ਅਕਤੂਬਰ 2026 (ਸ਼ੁੱਕਰਵਾਰ)- ਅੱਜ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਜਲੰਧਰ ਵੱਲੋਂ ਵਿਖੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ।
ਇਸ ਮੌਕੇ ਤੇ ਜ਼ਿਲਾ ਕਾਂਗਰਸ ਪ੍ਰਧਾਨ ਰਾਜਿੰਦਰ ਬੇਰੀ ਜੀ ਨੇ ਕਿਹਾ ਕਿ ਬਾਪੂ ਦਾ ਸੱਚ, ਅਹਿੰਸਾ ਅਤੇ ਸਰਬ ਧਰਮ ਸਮਭਾਵ ਦਾ ਰਾਹ ਹੀ ਅੱਜ ਦੇਸ਼ ਨੂੰ ਅੱਗੇ ਲਿਜਾ ਸਕਦਾ ਹੈ। ਇੱਕ ਪਾਸੇ ਮਹਾਤਮਾ ਗਾਂਧੀ ਜੀ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ ਅਤੇ ਦੂਜੇ ਪਾਸੇ ਸ਼ਾਸਤਰੀ ਜੀ ਨੇ ‘ਜੈ ਜਵਾਨ – ਜੈ ਕਿਸਾਨ’ ਦਾ ਨਾਅਰਾ ਦੇ ਕੇ ਦੇਸ਼ ਦੇ ਕਿਸਾਨਾਂ ਅਤੇ ਜਵਾਨਾਂ ਨੂੰ ਤਾਕਤ ਦਿੱਤੀ। ਸ਼ਾਸਤਰੀ ਜੀ ਦੀ ਸਾਦਗੀ ਅੱਜ ਦੇ ਨੇਤਾਵਾਂ ਲਈ ਮਿਸਾਲ ਹੈ। ਵਿਧਾਇਕ ਬਾਵਾ ਹੈਨਰੀ ਜੀ ਨੇ ਕਿਹਾ* ਕਿ ਅੱਜ ਦੇ ਨੌਜਵਾਨਾਂ ਨੂੰ ਗਾਂਧੀ ਅਤੇ ਸ਼ਾਸਤਰੀ ਜੀ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਨਸ਼ਿਆਂ ਦੇ ਖਿਲਾਫ ਲੜਾਈ ਵੀ ਗਾਂਧੀ ਜੀ ਦੇ ਰਾਹ ਤੇ ਚੱਲ ਕੇ ਹੀ ਜਿੱਤੀ ਜਾ ਸਕਦੀ ਹੈ। ਬੀ ਜੇ ਪੀ ਦੇ ਰਾਜ ਵਿੱਚ ਕਿਸਾਨ ਅਤੇ ਜਵਾਨ ਦੋਵੇਂ ਦੁਖੀ ਹਨ। ਸ਼ਾਸਤਰੀ ਜੀ ਨੇ ਕਿਸਾਨਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਸੀ, ਪਰ ਅੱਜ ਕਿਸਾਨ ਸੜਕਾਂ ਤੇ ਹਨ। ਕਿਸਾਨਾ ਨੂੰ ਆਪਣੇ ਹੱਕਾਂ ਲਈ ਧਰਨੇ ਲਾਉਣੇ ਪੈ ਰਹੇ ਹਨ । ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ , ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ , ਹਲਕਾ ਇੰਚਾਰਜ ਜਲੰਧਰ ਵੈਸਟ ਸੁਰਿੰਦਰ ਕੌਰ , ਡਾ. ਜਸਲੀਨ ਸੇਠੀ , ਬਲਰਾਜ ਠਾਕੁਰ ਸਾਬਕਾ ਜਿਲਾ ਪ੍ਰਧਾਨ , ਪ੍ਰੇਮ ਨਾਥ ਦਕੋਹਾ, ਸੁਦੇਸ਼ ਕੁਮਾਰ ਭਗਤ , ਮਨਜੀਤ ਸਿਮਰਨ , ਤਿਲਕ ਰਾਜ ਚੋਹਕਾਂ , ਪਰਮਜੀਤ ਗੋਲਡੀ , ਸਤਪਾਲ ਮਿੱਕਾ , ਮੁਨੀਸ਼ ਪਾਹਵਾ , ਐਡਵੋਕੇਟ ਬਚਨ ਲਾਲ , ਰਵੀ ਬੱਗਾ, ਸੁਭਾਸ਼ ਢੱਲ , ਗੁਲਸ਼ਨ ਮਿੱਢਾ ਸੂਰਜ ਪ੍ਰਕਾਸ਼ ਲਾਡੀ , ਅਖਿਲ ਭਾਰਤੀਏ ,  ਮਨੋਜ ਧਨਵਾਲ , ਮੁਖਤਾਰ ਅਹਿਮਦ , ਸਮੀਰ ਚਿਸ਼ਤੀ , ਪ੍ਰਭਦਿਆਲ ਭਗਤ , ਮਨਮੋਹਨ ਬੰਗਾ , ਅਸ਼ੋਕ ਹੰਸ , ਹਰਦੀਪ ਸਿੰਘ , ਕਿਸ਼ਨ ਲਾਲ ਮੱਟੂ , ਪ੍ਰੇਮ ਪਾਲ ਡੁਮੇਲੀ , ਆਲਮ ਅਲੀ , ਸੁਖਵਿੰਦਰ ਸੂਚੀ ਪਿੰਡ , ਵਿੱਦਿਆ ਸਾਗਰ , ਵਿਪਨ ਕੁਮਾਰ , ਬ੍ਰਹਮ ਦੇਵ ਸਹੋਤਾ , ਨਿਸ਼ਾਂਤ ਘਈ , ਯਸ਼ਪਾਲ ਸਫਰੀ , ਮੁਕੇਸ਼ ਗਰੋਵਰ , ਗੌਤਮ ਖੋਸਲਾ , ਰਾਜਿੰਦਰ ਸਹਿਗਲ , ਸੁਧੀਰ ਘੁੱਗੀ , ਵਿੱਕੀ ਅਬਾਦਪੁਰਾ , ਕਿਸ਼ੋਰੀ ਲਾਲ , ਹੁਸਨ ਲਾਲ , ਅਰੁਣ ਸਹਿਗਲ , ਰੋਹਨ ਚੱਢਾ , ਅਰੁਣ ਰੱਤਨ , ਜਗਦੀਪ ਸੋਨੂੰ ਸੰਧਾਰ , ਦਰਸ਼ਨ ਸਿੰਘ ਪਹਿਲਵਾਨ , ਸੰਜੀਵ ਦੂਆ , ਜਗਜੀਤ ਸਿੰਘ ਜੀਤਾ , ਮੰਨਾ ਗੋਬਿੰਦਗੜ੍ਹ , ਰਮੇਸ਼ ਕੁਮਾਰ , ਕਰਨ ਵਰਮਾ , ਕਰਨ ਸੁਮਨ , ਅਵਤਾਰ ਵਿਰਦੀ , ਬਲਦੇਵ ਰਾਜ ਦਕੋਹਾ ਮੌਜੂਦ ਸਨ ਅਤੇ ਜਿਲਾ ਪ੍ਰਧਾਨ ਸ਼ਹਿਰੀ ਮਹਿਲਾ ਕਾਂਗਰਸ ਅਨੁਰਾਧਾ ਬੰਗਾ ,ਡਾਕਟਰ ਜਸਲੀਨ ਸੇਠੀ, ਸੁਰਜੀਤ ਕੌਰ,  ਸਰਬਜੀਤ ਕੌਰ , ਸਿਮਰਨ, ਰਣਜੀਤ ਕੌਰ, ਰਜਨੀ ਬਾਲਾ, ਸਬਨਮ,  ਰਵੀਨਾ ਬੰਗਾ , ਰਣਜੀਤ ਕੌਰ ਰਾਣੋ, ਸੁਖਵਿੰਦਰ ਕੈਲੇ, ਵੰਦਨਾ ਮਹਿਤਾ , ਰਜਨੀ ਮਿੱਤਲ, ਪਰਵੀਨ ਕੁਮਾਰੀ,  ਚੰਦਰ ਕਾਂਤਾ,  ਆਸ਼ਾ ਅਗਰਵਾਲ , ਨੀਲਮ, ਬਲਜੀਤ ਕੌਰ ਸਮੇਤ ਹੋਰ ਮਹਿਲਾ ਕਾਂਗਰਸ ਆਗੂ ਅਤੇ ਵਰਕਰ ਮੌਜੂਦ ਰਹੇ।

Table of Contents

Scroll to Top