ਜਲੰਧਰ – ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋ ਸ਼ਹੀਦ ਸ. ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਸਥਿਤ ਸ. ਊਧਮ ਸਿੰਘ ਜੀ ਦੀ ਪ੍ਰਤਿਮਾ ਤੇ ਫੁੱਲ ਮਲਾਵਾਂ ਭੇਂਟ ਕਰਕੇ ਸ਼ਰਧਾਜਲੀ ਅਰਪਿਤ ਕੀਤੀ । ਇਸ ਮੌਕੇ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਜਲੰਧਰ ਨਾਰਥ ਤੋ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਵਰਗੇ ਸਾਡੇ ਦੇਸ਼ ਦੇ ਮਹਾਨ ਯੋਧਿਆਂ ਨੇ ਆਪਣੀਆਂ ਕੁਰਬਾਨੀਆਂ ਦੇਸ਼ ਦੀ ਬਦੋਲਤ ਦਿੱਤੀਆਂ । ਅੱਜ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਸਾਡੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਸਾਡੀ ਅੱਜ ਦੀ ਨੌਜਵਾਨ ਪੀੜੀ ਨੂੰ ਇਨ੍ਹਾਂ ਮਹਾਨ ਯੋਧਿਆਂ ਦੀ ਜੀਵਨੀ ਅਤੇ ਕੁਰਬਾਨੀਆਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਨਾਲ ਇਨ੍ਹਾਂ ਮਹਾਨ ਯੋਧਿਆਂ ਨੇ ਸਾਡੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ । ਇਸ ਮੌਕੇ ਤੇ ਸੁਦੇਸ਼ ਭਗਤ, ਜਗਦੀਪ ਸਿੰਘ ਸੋਨੂੰ ਸੰਧਰ, ਜਗਜੀਤ ਸਿੰਘ ਜੀਤਾ, ਵਿਪਨ ਕੁਮਾਰ ਸਪੋਕਸਪਰਸਨ, ਪਰਮਜੀਤ ਬਲ, ਸੰਜੀਵ ਦੁਆ, ਬ੍ਰਹਮ ਦੇਵ ਸਹੋਤਾ, ਐਡਵੋਕੇਟ ਗੌਤਮ ਸਹੋਤਾ, ਨਵਦੀਪ ਜਰੇਵਾਲ, ਰਵੀ ਬੱਗਾ, ਅੰਕਿਤ ਕਤਿਆਲ, ਯਸ਼ ਪਾਲ ਸਫਰੀ, ਅਰੁਣ ਰਤਨ, ਜਗਮੋਹਨ ਸਿੰਘ ਛਾਬੜਾ, ਵਿਦਿਆ ਸਾਗਰ, ਪ੍ਰਭਦਿਆਲ ਭਗਤ, ਗੌਤਮ ਖੋਸਲਾ, ਅਨਿਲ ਕੁਮਾਰ, ਮਸਤ ਰਾਮ, ਸੁਭਾਸ਼ ਢਲ, ਗੁਲਸ਼ਨ ਮਿੱਡਾ, ਰਵਿੰਦਰ ਸਿੰਘ ਲਾਡੀ, ਰਾਕੇਸ਼ ਕੁਮਾਰ, ਅਨਿਲ ਗਿੱਲ, ਗੁਰਮੀਤ ਜੱਸੀ, ਸ਼ਬਨਮ, ਅੰਜਲੀ ਸਹੋਤਾ, ਮੁਖਤਾਰ ਅਹਿਮਦ ਅੰਸਾਰੀ, ਪ੍ਰੇਮ ਸੈਣੀ, ਪੰਜਾਬੀ ਲੱਖਾ, ਜੈ ਸਿੰਘ, ਵਿੱਕੀ ਆਬਾਦਪੁਰਾ, ਹੈਦਰ ਅਲੀ, ਕਪਿਲ ਦੇਵ ਸਹੋਤਾ, ਕਰਨ ਸੁਮਨ ਮੌਜੂਦ ਸਨ।