ਹੁਸ਼ਿਆਰਪੁਰ – ਸ੍ਰੀ ਸੁਰੇਂਦਰ ਲਾਂਬਾ IPS. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕੱਸਦੇ ਹੋਏ, ਸ਼੍ਰੀ ਸਰਬਜੀਤ ਸਿੰਘ ਬਾਹੀਆ PPS, ਕਪਤਾਨ ਪੁਲਿਸ, ਤਫਤੀਸ਼ ਹੁਸ਼ਿਆਰਪੁਰ, ਸ਼੍ਰੀ ਬਲਵਿੰਦਰ ਸਿੰਘ ਜੈਤਾ PPS, ਉਪ ਕਪਤਾਨ ਪੁਲਿਸ ਸਬ-ਡਵੀਚਨ ਦਸੂਹਾ ਦੀ ਯੋਗ ਨਿਗਰਾਨੀ ਹੇਠ ਇੰਸ: ਪ੍ਰਭਜੋਤ ਕੌਰ ਮੁੱਖ ਅਫਸਰ ਥਾਣਾ ਦਸੂਹਾ ਵਲੋਂ ਮਿਤੀ 01-02-2025 ਨੂੰ ਪਿੰਡ ਬੁਧੋਬਰਕਤ ਵਿਖੇ ਜੰਗਲਾਤ ਦੀ ਜਮੀਨ ਵਿੱਚ ਬਲਵਿੰਦਰ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਬਾਕਰਪੁਰ, ਥਾਣਾ ਭੁਲੱਥ, ਜਿਲ੍ਹਾ ਕਪੂਰਥਲਾ ਦੇ ਕਤਲ ਸਬੰਧੀ ਸੂਚਨਾ ਹਾਸਲ ਹੋਣ ਤੇ ਮੁਕੱਦਮਾ ਨੰਬਰ 19 ਮਿਤੀ 02-02-2025 ਅ/ਧ 103(1),3(5) ਬੀ.ਐਨ.ਐਸ (302,34 ਭ:ਦ) ਥਾਣਾ ਦਸੂਹਾ ਵਿਖੇ ਦਰਜ ਰਜਿਸਟਰ ਕਰਕੇ ਮੁਕੱਦਮਾ ਵਿੱਚ ਲੋੜੀਂਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜੋ ਉਕਤ ਟੀਮਾਂ ਵਲੋਂ ਖੁਫੀਆ ਅਤੇ ਟੈਕਨੀਕਲ ਸੋਰਸਾਂ ਦੀ ਮਦਦ ਨਾਲ ਤਫਤੀਸ਼ ਕਰਦੇ ਹੋਏ ਉਕਤ ਮੁਕੱਦਮਾ ਵਿੱਚ ਲੋੜੀਂਦੇ ਦੋਸ਼ੀਆਂ ਰਮੇਸ਼ ਕੁਮਾਰ ਪੁੱਤਰ ਠਾਕੁਰ ਦਾਸ, ਨਰਿੰਦਰਪਾਲ ਉਰਫ ਨਿੰਦੀ ਪੁੱਤਰ ਰਮੇਸ਼ ਕੁਮਾਰ ਵਾਸੀਆਨ ਪਿੰਡ ਪੱਸੀ ਬੇਟ ਥਾਣਾ ਦਸੂਹਾ ਅਤੇ ਜੋਧਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਰਗੋਵਾਲ ਥਾਣਾ ਗੜਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਸ੍ਰੀ ਸੁਰੇਂਦਰ ਲਾਂਬਾ, IPS ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਦਈ ਸੁਰਿੰਦਰ ਕੋਰ ਪਤਨੀ ਬਲਵਿੰਦਰ ਸਿੰਘ ਵਾਸੀ ਬਾਕਰਪੁਰ ਥਾਣਾ ਭੁਲੱਥ ਜਿਲ੍ਹਾ ਕਪੂਰਥਲਾ ਨੇ ਆਪਣਾ ਬਿਆਨ ਕਲਮਬੰਦ ਕਰਾਇਆ ਕਿ ਉਸ ਦਾ ਪਤੀ ਬਲਵਿੰਦਰ ਸਿੰਘ ਮਿਤੀ 21-01-2025 ਨੂੰ ਆਪਣਾ ਮੋਟਰਸਾਈਲ ਲੈ ਕੇ ਪਿੰਡ ਪੱਸੀ ਬੇਟ ਦਸੂਹਾ ਵਿਖੇ ਰਮੇਸ਼ ਕੁਮਾਰ ਅਤੇ ਨਰਿੰਦਰ ਪਾਲ ਉਰਫ ਨਿੰਦੀ ਜਿਹਨਾ ਨਾਲ ਉਸ ਦੇ ਪਤੀ ਦੀ ਜਮੀਨ ਖਰੀਦਣ ਦੀ ਗੱਲਬਾਤ ਚਲਦੀ ਸੀ, ਨੂੰ ਮਿਲਣ ਗਿਆ ਸੀ। ਉਸਦੇ ਪਤੀ (ਮ੍ਰਿਤਕ ਬਲਵਿੰਦਰ ਸਿੰਘ) ਨੇ ਉਹਨਾਂ ਦੇ ਖਾਤਿਆਂ ਵਿੱਚ 2 ਲੱਖ 80 ਹਜਾਰ ਰੁਪਏ ਪਾਏ ਸਨ ਅਤੇ ਉਹ ਰਜਿਸਟਰੀ ਕਰਾਉਣ ਲਈ ਆਨਾ ਕਾਨੀ ਕਰਦੇ ਸਨ। ਜੋ
ਮਿਤੀ 01-02-25 ਨੂੰ ਉਸ ਨੂੰ ਇਤਲਾਹ ਮਿਲੀ ਕਿ ਪਿੰਡ ਬੁਧੋਬਰਕਤ ਦੀ ਜੰਗਲਾਤ ਦੀ ਜਮੀਨ ਵਿੱਚ ਇੱਕ Dead Body ਪਈ ਹੈ।ਜਿਸਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਹਨ। ਜਿਸ ਦੀ ਉਸ ਨੇ ਸ਼ਨਾਖਤ ਕੀਤੀ ਕਿ ਉਕਤ Dead Body ਉਸ ਦੇ ਪਤੀ ਬਲਵਿੰਦਰ ਸਿੰਘ ਦੀ ਹੈ ।ਜੋ ਉਸ ਨੂੰ ਪੂਰਾ ਯਕੀਨ ਹੈ ਕਿ ਰਮੇਸ਼ ਕੁਮਾਰ ਅਤੇ ਨਰਿੰਦਰਪਾਲ ਉਰਫ ਨਿੰਦੀ ਨੇ 2 ਲੱਖ 80 ਹਜਾਰ ਰੁਪਏ ਹੜੱਪ ਕਰਨ ਦੀ ਖਾਤਰ ਹੀ ਉਸਦੇ ਪਤੀ ਬਲਵਿੰਦਰ ਸਿੰਘ ਦਾ ਕਤਲ ਕੀਤਾ ਹੈ।
ਮੁਕੱਦਮਾ ਹਜਾ ਦੇ ਦੋਸ਼ੀਆਨ ਰਮੇਸ਼ ਕੁਮਾਰ ਪੁੱਤਰ ਠਾਕਰ ਦਾਸ, ਨਰਿੰਦਰਪਾਲ ਸਿੰਘ ਉਰਫ ਨਿੰਦੀ ਪੁੱਤਰ ਰਮੇਸ਼ ਕੁਮਾਰ ਵਾਸੀਆਨ ਪਿੰਡ ਪੱਸੀ ਬੇਟ, ਥਾਣਾ ਦਸੂਹਾ, ਜਿਲਾ ਹੁਸ਼ਿਆਰਪੁਰ ਨੂੰ ਮਿਤੀ 03-02-25 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜੋ ਦੌਰਾਨੇ ਪੁੱਛਗਿੱਛ ਦੋਸ਼ੀ ਨਰਿੰਦਰਪਾਲ
ਸਿੰਘ ਉਰਫ ਨਿੰਦੀ ਉਕਤ ਨੇ ਫਰਦ ਇੰਕਸ਼ਾਫ ਕੀਤਾ ਕਿ ਉਸ ਨਾਲ ਉਕਤ ਵਾਰਦਾਤ ਵਿੱਚ ਮ੍ਰਿਤਕ ਦੀ ਲਾਸ਼ ਨੂੰ ਖੁਰਦ ਬੁਰਦ ਕਰਨ
ਸਮੇਂ ਜੋਧਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਰਗੋਵਾਲ ਥਾਣਾ ਗੜਦੀਵਾਲ ਜਿਲਾ ਹੁਸ਼ਿਆਰਪੁਰ ਵੀ ਉਹਨਾਂ ਦੇ ਨਾਲ ਸੀ। ਜਿਸਤੇ
ਜੋਧਾ ਸਿੰਘ ਉਕਤ ਨੂੰ ਮੁੱਕਦਮਾ ਉਕਤ ਵਿੱਚ ਨਾਮਜਦ ਕਰਕੇ ਮਿਤੀ 05-02-25 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੋ ਦੋਸ਼ੀ ਨਰਿੰਦਰਪਾਲ ਸਿੰਘ ਉਰਫ ਨਿੰਦੀ ਉਕਤ ਵਲੋਂ ਵਾਰਦਾਤ ਸਮੇਂ ਵਰਤਿਆ ਕੁਹਾੜਾ ਲੋਹਾ ਮਿਤੀ 05-02-25 ਨੂੰ ਬ੍ਰਾਮਦ ਕੀਤਾ ਜਾ ਚੁੱਕਾ ਹੈ। ਜਿਹਨਾਂ ਪਾਸੇ ਮ੍ਰਿਤਕ ਦਾ ਮੋਟਰਸਾਈਕਲ, ਉਸ ਦਾ ਪਰਸ ਅਤੇ ਮੋਬਾਇਲ ਫੋਨ ਬ੍ਰਾਮਦ ਕਰਨਾ ਬਾਕੀ ਹੈ। ਜਿਹਨਾਂ ਪਾਸੇ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
