ਡਵੀਜ਼ਨਲ ਕਮਿਸ਼ਨਰ ਵੱਲੋਂ ਜਿੰਮਖਾਨਾ ਕਲੱਬ ਵਿਖੇ ਵੱਖ-ਵੱਖ ਕੰਮਾਂ ਦਾ ਉਦਘਾਟਨ, ਮੈਂਬਰਾਂ ਨਾਲ ਕਲੱਬ ਵਿਖੇ ਭਵਿੱਖ ਦੇ ਪ੍ਰਾਜੈਕਟਾਂ ਦੀ ਕੀਤੀ ਸਮੀਖਿਆ

ਜਲੰਧਰ, 25 ਅਕਤੂਬਰ : ਡਵੀਜ਼ਨਲ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ, ਜੋ ਕਿ ਜਲੰਧਰ ਜਿੰਮਖਾਨਾ ਕਲੱਬ ਦੇ ਪ੍ਰਧਾਨ ਵੀ ਹਨ, ਵੱਲੋਂ ਅੱਜ ਕਲੱਬ ਵਿਖੇ ਨਵੇਂ ਸਟਾਫ਼ ਰੂਮ ਤੇ ਸਟੋਰ, ਗਲਾਸ ਹਾਊਸ ਗਜ਼ੀਬੋ ਅਤੇ ਟਾਈਲ ਤੇ ਗ੍ਰੇਨਾਈਟ ਪਾਥ (ਰਸਤਾ) ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੀ ਮੌਜੂਦ ਸਨ।


ਨਵੇਂ ਸਟਾਫ਼ ਰੂਮ ਤੇ ਸਟੋਰ ਦਾ ਜਾਇਜ਼ਾ ਲੈਣ ਉਪਰੰਤ ਡਵੀਜ਼ਨਲ ਕਮਿਸ਼ਨਰ-ਕਮ-ਪ੍ਰਧਾਨ ਜਿੰਮਖਾਨਾ ਕਲੱਬ ਜਲੰਧਰ ਨੇ ਕਲੱਬ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਜਿੰਮਖਾਨਾ ਕਲੱਬ ਵਿਖੇ ਭਵਿੱਖ ਦੇ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਕਲੱਬ ਪ੍ਰਬੰਧਕਾਂ ਵੱਲੋਂ ਕਲੱਬ ਮੈਂਬਰਾਂ ਦੀ ਸਹੂਲਤ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਲੱਬ ਵਿਖੇ ਮੈਂਬਰਾਂ ਦੇ ਮਨੋਰੰਜਨ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਦਾ ਵੀ ਖਿਆਲ ਰੱਖਿਆ ਜਾਂਦਾ ਹੈ।


ਸ਼੍ਰੀ ਸੱਭਰਵਾਲ ਨੇ ਇਸ ਮੌਕੇ ਕਲੱਬ ਦੇ ਸਟਾਫ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ।
ਇਸ ਤੋਂ ਪਹਿਲਾਂ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਡਵੀਜ਼ਨਲ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਦਾ ਕਲੱਬ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਕਲੱਬ ਦੇ ਆਨਰੇਰੀ ਸਕੱਤਰ ਸੰਦੀਪ ਬਹਿਲ, ਜੂਨੀਅਰ ਵਾਈਸ ਪ੍ਰਧਾਨ ਅਮਿਤ ਕੁਕਰੇਜਾ, ਖਜ਼ਾਨਚੀ ਸੌਰਭ ਖੁੱਲਰ, ਜੁਆਇੰਟ ਸਕੱਤਰ ਅਨੂੰ ਮਾਟਾ ਅਤੇ ਐਗਜ਼ੈਕਟਿਵ ਕਮੇਟੀ ਦੇ ਹੋਰ ਮੈਂਬਰ ਮੌਜੂਦ ਸਨ।

Leave a Comment

Your email address will not be published. Required fields are marked *

Scroll to Top