ਜਲੰਧਰ, 2 ਦਸੰਬਰ – ਕਮਿਸ਼ਨਰ ਜਲੰਧਰ ਮੰਡਲ ਪ੍ਰਦੀਪ ਕੁਮਾਰ ਸੱਭਰਵਾਲ ਨੇ ਅੱਜ ਪਰਮ ਸਤਿਕਾਰਯੋਗ ਦੇਵੀ ਜੀ ਪੱਟੀ ਵਾਲੇ ਦੇ 74ਵੇਂ ਜਨਮ ਦਿਵਸ ਸਬੰਧੀ ਮੰਦਿਰ ਮਾਤਾ ਵੈਸ਼ਨੂੰ ਦੇਵੀ ਜੀ ਮੁਹੱਲਾ ਗੋਬਿੰਦਗੜ੍ਹ ਵਿਖੇ ਕਰਵਾਏ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਇਥੇ ਪਹੁੰਚਣ ’ਤੇ ਕਮਿਸ਼ਨਰ ਜਲੰਧਰ ਮੰਡਲ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਧਾਰਮਿਕ ਅਸਥਾਨ ’ਤੇ ਆ ਕੇ ਬਹੁਤ ਖੁਸ਼ੀ ਅਤੇ ਸ਼ਾਂਤੀ ਮਿਲੀ ਹੈ। ਉਨ੍ਹਾਂ ਵਲੋਂ ਪਰਮ ਸਤਿਕਾਰਯੋਗ ਦੇਵੀ ਜੀ ਪੱਟੀ ਵਾਲੇ ਦੀ ਅਗਵਾਈ ਵਿਚ ਮੰਦਿਰ ਕਮੇਟੀ ਵਲੋਂ ਮਾਨਵਤਾ ਦੀ ਭਲਾਈ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਜਾ ਰਹੇ ਅਹਿਮ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ। ਉਨ੍ਹਾਂ ਸੰਗਤਾਂ ਨੁੂੰ ਅਪੀਲ ਕੀਤੀ ਕਿ ਮਾਨਵਤਾ ਦੀ ਭਲਾਈ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਗਾਇਕ ਨੀਤੂ ਚੰਚਲ ਕੈਥਲ ਵਾਲਿਆਂ ਨੇ ਧਾਰਮਿਕ ਗੀਤਾਂ ‘ਕ੍ਰਿਪਾ ਕਰੋ ਮਹਾਂਰਾਣੀ, ਸਭ ਪਰ ਕ੍ਰਿਪਾ ਕਰੋ’ ਅਤੇ ‘ ਮਾਤਾ ਚਿੰਤਪੁਰਨੀ ਮੇਰੇ ਕਾਰਜ ਰਾਸ ਕਰੋ’ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੀ ਪੰਡਿਤ ਅਮੀਰ ਚੰਦ, ਰੂਪ ਲਾਲ ਸ਼ਰਮਾ, ਸੁਪਰਡੈਂਟ ਅਸ਼ੋਕ ਵਧਾਵਨ, ਅੰਮ੍ਰਿਤ ਸ਼ਰਮਾ, ਸੰਤ ਕੁਮਾਰ ਜੋਸ਼ੀ, ਸੁਮੇਸ਼ ਆਨੰਦ, ਅਸ਼ੋਕ ਅਮਰਕੋਟ, ਰਾਜੇਸ਼, ਨਵੀਨ, ਰੋਸ਼ਨ ਲਾਲ ਛਾਬੜਾ ਅੰਮ੍ਰਿਤਸਰ, ਬੰਟੀ ਸ਼ਿਵਮ, ਗੋਬਿੰਦ ਚੰਦਨ, ਗੌਰਵ, ਨਰੇਸ਼, ਤਰਸੇਮ, ਕੁਮਾਰੀ ਰੇਖਾ ਸਰਿਤਾ, ਏਕਤਾ, ਚੰਦਰ ਕਾਂਤਾ, ਦੀਦੀ ਵਿਨੋਦ ਕੁਮਾਰੀ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
————–
- +91 99148 68600
- info@livepunjabnews.com