ਸ਼ਰਾਬ ਦੀ ਲੁੱਟ ਖੋਹ ਦੇ ਨਾਲ 3 ਵਿਅਕਤੀ ਕੋਲੋ ਪਿਸਟਲ ਤੇ ਜਿੰਦਾ ਕਾਰਤੂਸ ਬਰਾਮਦ

ਹੁਸ਼ਿਆਰਪੁਰ – ਮਾਨਯੋਗ ਐਸ.ਐਸ.ਪੀ. ਸਾਹਿਬ ਸ਼੍ਰੀ ਸੁਰਿੰਦਰ ਲਾਂਬਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਇਲਾਕਾ ਥਾਣਾ ਵਿੱਚ ਲੁੱਟ ਖੋਹ, ਚੋਰੀਆ ਦੀਆਂ ਵਾਰਦਾਤਾ ਰੋਕਣ ਲਈ ਅਤੇ ਨਸ਼ਿਆ ਦੀ ਰੋਕ ਥਾਮ ਲਈ ਚੱਲ ਰਹੀ ਸਪੈਸ਼ਲ ਮੁਹਿੰਮ ਸਬੰਧੀ ਅਤੇ ਸ਼੍ਰੀ ਸਰਬਜੀਤ ਸਿੰਘ ਐਸ.ਪੀ. ਇਨਵੈਸਟੀਗੇਸ਼ਨ ਹੁਸ਼ਿਆਰਪੁਰ ਜੀ ਦੀ ਰਹਿਨੁਮਾਈ ਹੇਠ ਅਤੇ ਸ਼੍ਰੀ ਹਰਜੀਤ ਸਿੰਘ ਰੰਧਾਵਾ ਪੀ.ਪੀ.ਐਸ ਡੀ.ਐਸ.ਪੀ. ਸਬ ਡਵੀਜਨ ਟਾਡਾ ਜੀ ਵਲੋਂ ਦਿੱਤੀਆ ਹਦਾਇਤਾ ਮੁਤਾਬਿਕ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਗੜਦੀਵਾਲਾ ਜੀ ਦੀ ਨਿਗਰਾਨੀ ਹੇਠ ਇਲਾਕਾ ਥਾਣਾ ਗੜਦੀਵਾਲਾ ਵਿੱਚ ਚੱਲ ਰਹੀ ਚੈਕਿੰਗ ਦੌਰਾਨ ASI ਸਰਬਜੀਤ ਸਿੰਘ 1372 ਸਮੇਤ ਸਾਥੀ ਕਰਮਚਾਰੀਆ ਦੇ ਕੁੱਲੀਆ ਮੋੜ ਗੜਦੀਵਾਲਾ ਤੇ ਨਾਕਾ ਬੰਦੀ ਕੀਤੀ ਸੀ ਤਾਂ ਇੱਕ ਕਾਰ ਸਵਿਫਟ ਨੰਬਰ PB07-W-8588 ਰੰਗ ਚਿੱਟਾ ਜੀਆ ਸਹੇਤਾ ਕਲਾ ਸਾਈਡ ਤੋਂ ਆਈ ਜਿਸ ਨੂੰ ASI ਸਰਬਜੀਤ ਸਿੰਘ 1372 ਨੇ ਟਾਰਚ ਨਾਲ ਰੁੱਕਣ ਦਾ ਇਸਾਰਾ ਕੀਤਾ। ਕਾਰ ਵਿੱਚ 3 ਵਿਅਕਤੀ ਬੈਠੇ ਸਨ ਤੇ ਜਿਹਨਾ ਨੂੰ ਕਾਰ ਵਿੱਚੋ ਬਾਹਰ ਕੱਢ ਕੇ ਨਾਮ ਪਤਾ ਨੇ ਪੁੱਛਿਆ ਜਿਹਨਾ ਨੇ ਕਰਮਵਾਰ ਕਾਰ ਚਾਲਕ ਨੇ ਆਪਣਾ ਨਾਮ ਅਮਨਪਾਲ ਸਿੰਘ ਉਰਫ ਅਮਨ ਪੁੱਤਰ ਜਸਵਿੰਦਰ ਸਿੰਘ ਵਾਸੀ ਮੁਹੱਲਾ ਜੱਟਾ ਗੜਦੀਵਾਲਾ ਤੇ ਬਰਾਬਰ ਅੱਗੇ ਵਾਲੀ ਸੀਟ ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਹਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਹੱਲਾ ਜੱਟਾ ਗੜਦੀਵਾਲਾ ਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਪਰਮਵੀਰ ਸਿੰਘ ਉਰਫ ਪਰਮਜੀਤ ਸਿੰਘ ਉਰਫ ਸੋਢੀ ਪੁੱਤਰ ਗੁਣਜੀਤ ਸਿੰਘ ਵਾਸੀ ਬਾਹਲਾ ਥਾਣਾ ਗੜਦੀਵਾਲਾ ਦੱਸਿਆ। ਅਮਨਪਾਲ ਸਿੰਘ ਉਰਫ ਅਮਨ ਉਕਤ ਦੀ ਤਲਾਸੀ ਕਰਨ ਤੇ ਉਸ ਦੀ ਸੱਜੀ ਡੱਬ ਵਿੱਚ ਇੱਕ ਰਿਵਾਲਵਰ ਬਰਾਮਦ ਹੋਇਆ। ਰਿਵਾਲਵਰ ਨੂੰ ਅਨਲੋਡ ਕਰਨ ਰਿਵਾਲਵਰ ਵਿੱਚੋ 3 ਰੋਦ ਜਿੰਦਾ ਜਿਹਨਾ ਪਰ KF 32 S&W.L ਲਿਖਿਆ ਸੀ, ਬਰਾਮਦ ਹੋਏ ਰਿਵਾਲਵਰ ਦਾ ਨੰਬਰ ਮਿਟਾਇਆ ਹੋਇਆ ਸੀ। ਇਸੇ ਤਰਾ ਹਰਜੀਤ ਸਿੰਘ ਉਕਤ ਦੀ ਤਲਾਸ਼ੀ ਕੀਤੀ ਤਾ ਉਸ ਦੀ ਸੱਜੀ ਜੇਬ ਵਿੱਚੋ 3 ਰੋਦ ਜਿੰਦਾ ਜਿਹਨਾ ਪਰ K.F 32 S&W.L ਲਿਖਿਆ ਸੀ ਬਰਾਮਦ ਹੋਏ ਅਤੇ ਪਰਮਵੀਰ ਸਿੰਘ ਉਰਫ ਪਰਮਜੀਤ ਸਿੰਘ ਉਰਫ ਸੋਢੀ ਉਕਤ ਦੀ ਤਲਾਸੀ ਕਰਨ ਤੇ ਉਸ ਦੀ ਸੱਜੀ ਜੇਬ ਵਿੱਚ 2 ਜਿੰਦਾ ਰੋਦ ਜਿਹਨਾ ਪਰ K.F 32 S&W Lਲਿਖਿਆ ਸੀ ਬਰਾਮਦ ਹੋਏ । ਦੌਰਾਨੇ ਪੁੱਛਗਿੱਛ ਦੋਸ਼ੀ ਅਮਨਪਾਲ ਸਿੰਘ ਉਰਫ ਅਮਨ ਨੇ ਹੋਰ 7 ਕਾਰਤੂਸ ਬਰਾਮਦ ਕਰਵਾਏ। ਦੋਸ਼ੀਆ ਪਾਸੋ ਕੁੱਲ 15 ਕਾਰਤੂਸ ਬਰਾਮਦ ਕੀਤੇ ਗਏ। ਜਿਹਨਾ ਨੂੰ ਵੱਖ ਵੱਖ ਫਰਦਾ ਰਾਹੀ ਬਤੌਰ ਵਜਾ ਸਬੂਤ ਕਬਜਾ ਪੁਲਿਸ ਵਿੱਚ ਲਿਆ। ਕਾਰ ਦੀ ਤਲਾਸੀ ਕਰਨ ਤੇ ਕਾਰ ਦੀ ਪਿਛਲੀ ਸੀਟ ਤੇ 5 ਪੇਟੀਆ ਤੇ ਕਡੰਕਟਰ ਸੀਟ ਦੇ ਪੈਰਾ ਵਿੱਚ 4 ਪੇਟੀਆ ਮਾਰਕਾ ਪੰਜਾਬ ਕਲੱਬ ਗੋਲਡ ਵਿਸਕੀ 108 ਬੋਤਲਾ ਤੇ ਕੁੱਲ 81,000 ML ਸ਼ਰਾਬ ਦੇਸੀ ਬਰਾਮਦ ਹੋਈ। ਜਿਸ ਤੇ ਮੁਕੱਦਮਾ ਨੰਬਰ 06 DT 11-02-2024 ਅ/ਧ 61/78 (1)-1-14 Ex Act, 25-54-59 ਅਸਲਾ ਐਕਟ ਥਾਣਾ ਗੜਦੀਵਾਲਾ ਦਰਜ ਰਜਿਸਟਰ ਕਰਕੇ ਦੋਸੀਆਨ ਨੂੰ ਮੁੱਕਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ। । ਜੋ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top