ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਵਿੱਚ ਕਾਬੂ ਆਏ ਨਸ਼ਾ ਤਸਕਰ

ਸ਼੍ਰੀ ਸੁਲੇਂਦਰ ਲਾਬਾ ਆਈ.ਪੀ.ਐਸ/ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਜੀ ਵਲੋ ਨਸ਼ੇ ਦੇ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਐਸ.ਪੀ-ਡੀ ਹੁਸ਼ਿਆਰਪੁਰ ਜੀ ਅਗਵਾਹੀ ਹੇਠ ਸ਼੍ਰੀ ਜਸਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਸਬ. ਡਵੀਜਨ ਗੜ੍ਹਸ਼ੰਕਰ ਜੀ ਦੀ ਹਦਾਇਤ ਅਨੁਸਾਰ ਐਸ ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਏ.ਐਸ.ਆਈ ਉਕਾਂਰ ਸਿੰਘ 207 ਪੁਲਿਸ ਚੌਕੀ ਬੀਨੇਵਾਲ ਥਾਣਾ ਗੜ੍ਹਸ਼ੰਕਰ ਨੇ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਦੋਰਾਨ ਪਿੰਡ ਡੱਲੇਵਾਲ ਤੋ ਪਿਪਲੀਵਾਲ ਨੂੰ ਜਾਦੇ ਸਮੇ ਪੀਰਾ ਦੀ ਜਗਾ ਤੋ ਥੌੜਾ ਅੱਗੇ ਪੁਜੇ ਤਾ ਸਾਹਮਣੇ ਤੋ ਇਕ ਵਿਅਕਤੀ ਪੈਦਲ ਆਉਦਾ ਦਿਖਾਈ ਦਿਤਾ,ਜਿਸ ਨੂੰ ਸੱਕ ਦੀ ਬਿਨਾ ਤੇ ਰੋਕ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਹਰਵਿੰਦਰ ਸਿੰਘ ਉਰਫ ਕਾਲਾ ਪੁਤਰ ਨਿਰਮਲ ਸਿੰਘ ਵਾਸੀ ਬਾਰਾ ਪੁਰ ਥਾਣਾ ਗੜ੍ਹਸ਼ੰਕਰ ਦੱਸਿਆ ਜਿਸ ਦੀ ਤਲਾਸ਼ੀ ਕਰਨ ਤੇ ਉਸ ਪਾਸੋ 35 ਗ੍ਰਾਮ ਹੈਰੋਇੰਨ ਨੁਮਾਂ ਪਦਾਰਥ 08 ਮਿਤੀ 19-01-2025 ਅ/ਧ 21-61-85 NDPS ACT ਥਾਣਾ ਗੜਸ਼ੰਕਰ ਦਰਜ ਰਜਿਸਟਰ ਕੀਤਾ ਅਤੇ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਕਿ ਉਕਤ ਦੋਸ਼ੀ ਇਹ ਨਸ਼ੀਲਾ ਪਦਾਰਥ ਕਿਸ ਪਾਸੋ ਖਰੀਦ ਕਰਦਾ ਹੈ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆ ਨੂੰ ਵੇਚਦਾ ਹੈ ।

Leave a Comment

Your email address will not be published. Required fields are marked *

Scroll to Top