ਨਸ਼ੇ ਤਸਕਰਾਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਮਿਲੀ ਹੁਸ਼ਿਆਰਪੁਰ ਪੁਲਿਸ ਨੂੰ ਕਾਮਯਾਬੀ

ਹੁਸ਼ਿਆਰਪੁਰ- ਮਾਨਯੋਗ ਸ੍ਰੀ ਸੁਰੇਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ, ਜਿਲ੍ਹਾ ਹੁਸ਼ਿਆਰਪੁਰ ਜੀ ਦੇ ਦਿਸਾ ਨਿਰਦੇਸ਼ ਅਨੁਸਾਰ ਨਸ਼ਾ ਤਸੱਕਰਾ, ਨਸ਼ਾ ਕਰਨ ਵਾਲਿਆਂ ਅਤੇ ਭੈੜੇ ਪੁਰਸ਼ਾ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਐਸ.ਪੀ. ਇੰਨਵੈਸਟੀਗੇਸ਼ਨ ਜੀ ਦੀ ਨਿਗਰਾਨੀ ਅਤੇ ਸ੍ਰੀ ਪਰਮਿੰਦਰ ਸਿੰਘ P.P.S. ਉਪ ਕਪਤਾਨ ਤਫਤੀਸ ਜੀ ਦੀ ਯੋਗ ਰਹਿਨੁਮਾਈ ਹੇਠ ਐਸ.ਆਈ ਗੁਰਸਾਹਿਬ ਸਿੰਘ ਮੁੱਖ ਅਫਸਰ ਥਾਣਾ ਚੌਲੇਵਾਲ ਦੇ ਅਧੀਨ ਏ.ਐਸ.ਆਈ ਰਵਿੰਦਰ ਸਿੰਘ ਇੰਚਾਰਜ ਚੌਂਕੀ ਜੇਜੋ ਨੂੰ ਉਸ ਸਮੇ ਕਾਮਯਾਬੀ ਮਿਲੀ ਜਦੋ ਉਹ ਸਮੇਤ ਪੁਲੀਸ ਪਾਰਟੀ ਦੇ ਇਲਾਕਾ ਗਸਤ ਸਬੰਧੀ ਰਵਾਨਾ ਸੀ ਤਾਂ ਹਰਜੀਆਣਾ ਮੋੜ ਲਾਗ ਝਾੜੀਆਂ ਵਿੱਚ ਬੈਠਾ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕ ਗਿਆ ਤੇ ਆਪਣੀ ਪੈਂਟ ਦੀ ਖੱਬੀ ਜੇਬ ਵਿੱਚ ਮੋਮੀ ਲਿਫਾਫਾ ਸਾਈਡ ਤੋਂ ਸੁੱਟ ਦਿੱਤਾ, ਜਿਸਨੇ ਪੁਲਿਸ ਪਾਰਟੀ ਵਲੋਂ ਕਾਬੂ ਕਰਨ ਤੇ ਆਪਣਾ ਨਾਮ ਸੋਰਫ ਕੁਮਾਰ ਉਰਫ ਲੱਕੀ ਪੁੱਤਰ ਰਾਕੇਸ਼ ਕੁਮਾਰ ਵਾਸੀ ਟੌਹਲੀਆਂ ਥਾਣਾ ਚੱਬੇਵਾਲ ਦੱਸਿਆ ਤੇ ਉਸ ਵਲੋਂ ਸੁੱਟੇ ਮੋਮੀ ਲਿਫਾਫਾ ਨੂੰ ਚੈਕ ਕਰਨ ਤੋਂ ਉਸ ਵਿਚ ਇੱਕ ਸਿਲਵਰ ਪੇਪਰ ਰੋਲ ਜਿਸ ਉਪਰ ਸਪਿਰਟ ਕੀਤਾ ਨਸ਼ੀਲਾ ਪਦਾਰਥ ਲੱਗਾ ਹੋਇਆ ਇੱਕ ਲਾਈਵਰ ਅਤੇ ਇਕ 10 ਰੁਪਏ ਦਾ ਰੋਲ ਕੀਤਾ ਹੋਇਆ ਕਰੰਸੀ ਨੋਟ ਬ੍ਰਾਮਦ ਹੋਇਆ । ਜਿਸਤੇ ਮੁਕਦਮਾ ਨੰਬਰ 20 ਮਿਤੀ 25-7-2023 / 27-61-85 NDPS ACT ਥਾਣਾ ਚੱਬੇਵਾਲ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ।

Leave a Comment

Your email address will not be published. Required fields are marked *

Scroll to Top