Click on the Edit Content button to edit/add the content.

ਸ਼ਾਹ ਨਹਿਰ ਬੈਰਾਜ ਦੇ ਗੇਟਾਂ ਦੀ ਰਿਪੇਅਰ ਕਾਰਨ 26 ਸਤੰਬਰ ਨੂੰ ਰੋਡ ਰਹੇਗਾ ਬੰਦ, ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਰਹੇਗੀ ਆਵਾਜਾਈ ਪ੍ਰਭਾਵਿਤ

ਤਲਵਾੜਾ (ਸੋਨੂੰ ਥਾਪਰ) : ਸ਼ਾਹ ਨਹਿਰ ਬੈਰਾਜ ਦੇ ਗੇਟਾਂ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਹੈ। ਇਸ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਅਤੇ ਕੰਮ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ 26 ਸਤੰਬਰ 2026 ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਰੋਡ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਜਾਰੀ ਕੀਤੇ ਗਏ ਪਬਲਿਕ ਨੋਟਿਸ ਵਿੱਚ ਆਮ ਲੋਕਾਂ ਨੂੰ ਇਸ ਸਬੰਧੀ ਸੂਚਿਤ ਕਰਦਿਆਂ ਦੱਸਿਆ ਗਿਆ ਹੈ ਕਿ ਸ਼ਾਹ ਨਹਿਰ ਬੈਰਾਜ ਦੇ ਗੇਟਾਂ ਦੀ ਰਿਪੇਅਰ ਦਾ ਕੰਮ ਪ੍ਰਗਤੀ ਅਧੀਨ ਹੈ। ਕੰਮ ਦੀ ਮਹੱਤਤਾ ਅਤੇ ਸੁਚਾਰੂ ਢੰਗ ਨਾਲ ਕਾਰਵਾਈ ਨੂੰ ਪੂਰਾ ਕਰਨ ਲਈ ਨਿਰਧਾਰਤ ਸਮੇਂ ਦੌਰਾਨ ਰਸਤਾ ਬੰਦ ਰਹੇਗਾ।

Table of Contents

Scroll to Top