ਕੀਰਤਨ ਦਰਬਾਰ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀਆਂ ਸੁਸਾਇਟੀਆਂ ਦਾ ਸਨਮਾਨ ਕੀਤਾ ਗਿਆ

ਜਲੰਧਰ 06 ਦਸੰਬਰ – ਅੱਜ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਸਮਾਜਿਕ ਸੇਵਾ ਸੁਸਾਇਟੀਆਂ ਵੱਲੋਂ ਮਹਾਨ ਕੀਰਤਨ ਦਰਬਾਰਾਂ ਅੰਦਰ ਸਮੇਂ ਸਮੇਂ ਸਿਰ ਕੀਤੀਆਂ ਜਾਂਦੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖ ਕੇ ਸਰਬ ਧਰਮ ਵੈੱਲਫੇਅਰ ਸੇਵਾ ਸੁਸਾਇਟੀ (ਰਜਿ.) ਲੰਮਾ ਪਿੰਡ ਜਲੰਧਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਦੌਰਾਨ ਸੁਸਾਇਟੀਆਂ ਦੇ ਮੁੱਖ ਪ੍ਰਬੰਧਕਾਂ ਨੂੰ ਸਨਮਾਨਿਤ ਕੀਤਾ ਗਿਆ।ਮੁਹੱਲਾ ਨਿਊ ਵਿਨੈ ਨਗਰ ਵਿਖੇ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਵੱਲੋਂ ਪ੍ਰੈਸ ਦੇ ਨਾਂਅ ਲਿਖਤੀ ਬਿਆਨ ਇਸ ਸਬੰਧੀ ਜਾਰੀ ਕਰਦਿਆਂ ਕਿਹਾ ਕਿ 13ਵੇਂ ਮਹਾਨ ਕੀਰਤਨ ਦਰਬਾਰ ਦੌਰਾਨ ਸ਼ੇਰੇ ਪੰਜਾਬ ਯੂਥ ਕਲੱਬ ਪ੍ਰੀਤ ਨਗਰ ਸੋਡਲ ਰੋਡ, ਸੂਰਬੀਰ ਸੇਵਕ ਦਲ ਪ੍ਰਿਥਵੀ ਨਗਰ, ਗੁਰੂ ਤੇਗ ਬਹਾਦਰ ਸੇਵਕ ਦਲ ਜੈਮਲ ਨਗਰ, ਗੁਰਮੁੱਖ ਸੇਵਕ ਦਲ ਜਲੰਧਰ, ਭਾਈ ਘਨੱਈਆ ਦਲ, ਸਮਾਜ ਸੁਧਾਰ ਸੇਵਾ ਸੁਸਾਇਟੀ ਕਾਲਾ ਬੱਕਰਾ, ਹਰਕਿਸ਼ਨ ਸੇਵਾ ਸੁਸਾਇਟੀ, ਸ਼ਹੀਦ ਊਧਮ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਦੇ ਨੌਜਵਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਨੇ ਕਿਹਾ ਕਿ ਧਾਰਮਿਕ ਖੇਤਰ ਅੰਦਰ ਸੇਵਾਵਾਂ ਨਿਭਾਉਣ ਵਾਲੇ ਨੌਜਵਾਨਾਂ ਦੀ ਸ਼ਲਾਘਾਯੋਗ ਸੋਚ ਹੈ ਜੋ ਆਪਣੇ ਜੀਵਨ ‘ਚ ਇਹ ਚੰਗੇ ਅਦਰਸ਼ ਨੂੰ ਲੈ ਕੇ ਕੰਮ ਕਰ ਰਹੇ ਹਨ। ਸੇਵਾ ਕਰਨ ਲਈ ਸ਼ਾਨ ਦੀ ਜ਼ਿੰਦਗੀ ‘ਚ ਹਉਮੈ ਦੀ ਲਾਲਸਾ ਖਤਮ ਹੋ ਜਾਂਦੀ ਹੈ। ਇਸ ਮੌਕੇ ਰਾਣਾ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਸਮਾਜਿਕ ਧਾਰਮਿਕ ਖੇਤਰ ਅੰਦਰ ਉਤਸ਼ਾਹਿਤ ਕਰਨ ਲਈ ਅਜਿਹੇ ਮਾਨ ਸਨਮਾਨ ਸਮਾਰੋਹਾਂ ਰਾਹੀਂ ਨੌਜਵਾਨਾਂ ਨੂੰ ਹੌਸਲਾ ਮਿਲਦਾ ਹੈ।ਧਾਰਮਿਕ ਖੇਤਰ ਦੇ ਸੰਗਤ ਦੀ ਕੀਤੀ ਸੇਵਾ ਦਾ ਫਲ ਜਿੰਦਗੀ ਨੂੰ ਕਈ ਤਰ੍ਹਾਂ ਨਾਲ ਗੁਰੂ ਨਾਲ ਜੋੜਦੇ ਹਨ।ਇਸ ਮੌਕੇ ਜਗਜੀਤ ਸਿੰਘ ਟਰਾਂਸਪੋਰਟਰ, ਜਗਜੀਤ ਸਿੰਘ ਖਾਲਸਾ, ਸਤਿੰਦਰ ਸਿੰਘ ਪੀਤਾ, ਰਬਿੰਦਰ ਸਿੰਘ ਬੱਲ, ਲਾਲ ਚੰਦ, ਪਲਵਿੰਦਰ ਸਿੰਘ ਬੱਬਲੂ, ਐਸ.ਕੇ ਕਾਲਾ, ਫੁੰਮਣ ਸਿੰਘ, ਮਹਿੰਦਰ ਸਿੰਘ, ਪ੍ਰਦੀਪ ਸਿੰਘ, ਸੁਰਿੰਦਰ ਸਿੰਘ ਰਾਜ, ਗੁਰਸ਼ਰਨ ਸਿੰਘ ਮੱਕੜ, ਕੁਲਦੀਪ ਸਿੰਘ ਸੋਨੂੰ, ਓੰਕਾਰ ਸਿੰਘ, ਪਰਮਿੰਦਰ ਸਿੰਘ ਭਾਟੀਆ, ਅਜਮੇਰ ਸਿੰਘ ਬਾਦਲ, ਕਮਲਜੀਤ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top