ਸਿੱਖ ਚੜ੍ਹਦੀ ਕਲਾ ਫਰੰਟ ਦੇ ਪਰਿਵਾਰ ਨਾਲ ਜੁੜਨ ਲਈ ਸੰਗਤਾਂ ‘ਚ ਉਤਸਾਹ
ਹਰ ਗੁਰਸਿੱਖ ਗੁਰੂ ਦੇ ਦਰਸਾਏ ਮਾਰਗ ਦਾ ਪਾਂਧੀ ਬਣ ਕੇ ਸੰਸਥਾ ਨੂੰ ਮਜਬੂਤ ਕਰੇ – ਰਾਣਾ

ਜਲੰਧਰ  27 ਅਪ੍ਰੈਲ – ਅੱਜ ਸਿੱਖ ਚੜ੍ਹਦੀ ਕਲਾ ਫਰੰਟ ਪੰਜਾਬ ਦੀ ਨਵ-ਨਿਯੁਕਤ ਸੰਸਥਾ ਦੀ ਅਹਿਮ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਨਾਨਕਪੁਰਾ ਬਸਤੀ ਮਿੱਠੂ ਜਲੰਧਰ ਵਿਖੇ ਮੀਟਿੰਗ ਸ. ਰਣਜੀਤ ਸਿੰਘ ਰਾਣਾ ਸੀਨੀਅਰ ਮੈਂਬਰ ਦੀ ਰਹਿਨਮਾਈ ਹੇਠ ਕੀਤੀ ਗਈ ਜਿਸ ਵਿੱਚ ਸਾਰੇ ਹਾਜ਼ਰ ਮੈਂਬਰਾਂ ਨੇ ਜਥੇਬੰਦੀ ਦੀ ਰੂਪ ਰੇਖਾ ਤੇ ਉਦੇਸ਼ਾਂ ਦੀ ਪੂਰਤੀ ਕਰਨ ਲਈ ਸੰਗਤਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦਾ ਮਿਿਥਆ  ਗਿਆ ਹੈ।ਸ਼ਹਿਰ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਪੰਥ ਦੇ ਵਡੇਰੇ ਹਿੱਤਾਂ ਤੇ ਚੜ੍ਹਦੀ ਕਲਾ ਲਈ  ਪਾਰਟੀਬਾਜੀ, ਧੜੇਬੰਦੀ ਤੋਂ ਉੱਪਰ ਉੱਠ ਕੇ ਕੌਮ ਦੇ ਚੰਗੇ ਮਾਰਗ ਦੇ ਪਾਂਧੀ ਬਣਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ।ਸਿੱਖ ਚੜ੍ਹਦੀ ਕਲਾ ਫਰੰਟ ਦੀ 51  ਮੈਂਬਰੀ ਕਮੇਟੀ ਬਣਾਉਣ ਤੋਂ ਬਾਅਦ ਸੰਗਤਾਂ ਦੇ ਉਤਸ਼ਾਹ ਨੂੰ ਮੁੱਖ ਰੱਖਦਿਆਂ ਹੋਰ ਵਾਧਾ ਕੀਤਾ ਜਾਵੇਗਾ।11 ਮੈਂਬਰੀ ਕੋਰ ਕਮੇਟੀ ਤੇ ਤਿੰਨ ਮੈਂਬਰੀ ਵਕੀਲਾਂ ਦੀ ਐਡਵਾਈਜਰੀ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ।ਇਸ ਮੌਕੇ ਦਿਲਬਾਗ ਸਿੰਘ ਪ੍ਰੀਤ ਨਗਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਰੇ ਮੈਂਬਰ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਜੋੜ ਕੇ ਕੌਮ ਦੀ ਚੜ੍ਹਦੀ ਕਲਾ ਲਈ ਯੋਗਦਾਨ ਪਾਉਣ ਲਈ ਅੱਗੇ ਆਉਣ।ਉਹਨਾਂ ਕਿਹਾ ਕਿ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਤਾਬਦੀ ਮਨਾਉਣ ਲਈ ਸਿੱਖ ਚੜ੍ਹਦੀ ਕਲਾ ਫਰੰਟ ਦੇ ਸਾਰੇ ਮੈਂਬਰਾਂ ਨੂੰ ਇਸ ਕਾਰਜ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਸੁਝਾਅ ਦੇਣ ਤਾਂ ਜੋ ਚੜ੍ਹਦੀ ਕਲਾ ‘ਚ ਪ੍ਰੋਗਰਾਮ ਉਲੀਕਿਆ ਜਾ ਸਕੇ।ਇਸ ਮੌਕੇ ਆਈ. ਐਸ ਬੰਗਾ. ਜਥੇਦਾਰ ਅਜੀਤ ਸਿੰਘ, ਜਥੇਦਾਰ ਵਰਿਆਮ ਸਿੰਘ ਬਸਤੀ ਮਿੱਠੂ, ਦਿਲਬਾਗ ਸਿੰਘ, ਗੁਰਮੇਲ ਸਿੰਘ ਗੋਲੀ, ਪਰਮਿੰਦਰ ਸਿੰਘ, ਗਿਆਨ ਸਿੰਘ, ਸੁਰਿੰਦਰ ਸਿੰਘ ਕੈਰੋਂ ਸਮਾਜ ਸੇਵੀ, ਦਵਿੰਦਰ ਸਿੰਘ ਬੜਿੰਗ, ਦਵਿੰਦਰ ਸਿੰਘ ਬਸਤੀ ਮਿੱਠੂ, ਗੁਰਪ੍ਰੀਤ ਸਿੰਘ, ਸਚਦੇਵ, ਜਗਜੀਤ ਸਿੰਘ ਖਾਲਸਾ, ਅਕਾਸ਼ਦੀਪ ਸਿੰਘ, ਤਲਵਿੰਦਰ ਸਿੰਘ ਬੇਦੀ, ਤੇਜਿੰਦਰ ਸਿੰਘ ਸ਼ਿਵ ਨਗਰ, ਜਸਵਿੰਦਰ ਸਿੰਘ,  ਸੁੱਚਾ ਸਿੰਘ, ਫੁੰਮਣ ਸਿੰਘ, ਰਣਬੀਰ ਸਿੰਘ ਬੱਲ, ਗਗਨਜੀਤ ਸਿੰਘ , ਜਰਨੈਲ ਸਿੰਘ, ਤ੍ਰਿਲੋਕ ਸਿੰਘ, ਗੁਰਚਰਨ ਸਿੰਘ, ਦਲਜੀਤ ਸਿੰਘ, ਸ਼ਿੰਗਾਰਾ ਸਿੰਘ, ਜਗਦੀਸ਼ ਸਿੰਘ, ਅਵਤਾਰ ਸਿੰਘ ਘੁੰਮਣ, ਪਰਮਿੰਦਰ ਸਿੰਘ ਭਾਟੀਆ, ਭਜਨ ਸਿੰਘ ਕੈਂਟ ਸ਼ਾਮਿਲ ਸਨ।

(ਫੋਟੋ ਕੈਪਸ਼ਨ)
ਗੁਰਦੁਆਰਾ ਗੁਰੂ ਨਾਨਕਪੁਰਾ ਬਸਤੀ ਮਿੱਠੂ ਵਿਖੇ ਸਿੱਖ ਚੜ੍ਹਦੀ ਕਲਾ ਫਰੰਟ ਦੀ ਮੀਟਿੰਗ ਦੌਰਾਨ ਰਣਜੀਤ ਸਿੰਘ ਰਾਣਾ, ਦਿਲਬਾਗ ਸਿੰਘ, ਜਥੇਦਾਰ ਅਜੀਤ ਸਿੰਘ, ਆਈ.ਐਸ ਬੰਗਾ, ਸੁਰਿੰਦਰ ਸਿੰਘ ਕੈਰੋਂ ਤੇ ਵਰਿਆਮ ਸਿੰਘ ਦਿਖਾਈ ਦੇ ਰਹੇ ਹਨ।

Leave a Comment

Your email address will not be published. Required fields are marked *

Scroll to Top