ਢੀਡਸਾ ਦੀ ਪ੍ਰਧਾਨਗੀ ਨੁੰ ਲੈ ਕਿ ਵਰਕਰਾਂ ਨੇ ਵੀ ਅਸਤੀਫੇ ਦੇਣ ਦਾ ਕੀਤਾ ਐਲਾਨ – ਰਾਣਾ

ਜਲੰਧਰ 15ਜੁਲਾਈ ( ਸੁਲਿੰਦਰ ਕੰਡੀ ) – ਅੱਜ ਲੰਮਾ ਪਿੰਡ ਖੇਤਰ ਦੇ ਮੁਹੱਲਾ ਨਿਊ ਵਿਨੈ ਨਗਰ ਵਿਖੇ ਵਾਰਡ ਨੰ 4,73,74 ਦੇ ਸੀਨੀਅਰ ਅਕਾਲੀ ਆਗੂਆਂ ਤੇ ਵਰਕਰਾਂ ਨੇ ਮੀਟਿੰਗ ਕਰਕੇ ਸਾਬਕਾ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਦੀ ਅਗਵਾਈ ਵਿੱਚ ਇਕਬਾਲ ਸਿੰਘ ਢੀਡਸਾ ਨੁੰ ਜਲੰਧਰ ਸ਼ਹਿਰੀ ਦਾ ਪ੍ਰਧਾਨ ਬਨਾਣ ਤੇ ਇਤਰਾਜ ਕਰਦਿਆਂ ਅਸਤੀਫ਼ਾ ਦੇਣ ਦਾ ਐਲਾਣ ਕਰ ਦਿਤਾ ਤੇ ਪਾਰਟੀ ਹਾਈ ਕਮਾਂਡ ਨਾਲ ਨਰਾਜਗੀ ਜ਼ਾਹਿਰ ਕਰਦਿਆਂ ਕੀਤਾ ਅਕਾਲੀ ਵਰਕਰਾਂ ਤੇ ਆਗੂਆਂ ਨੇ ਕਿਹਾ ਕਿ ਪਾਰਟੀ ਨੇ ਇਕ ਅਜਿਹੇ ਆਦਮੀ ਨੁੰ ਜਿੰਮੇਵਾਰੀ ਸੋਪੀ ਹੈ ਜਿਸ ਨੇ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਤੇ ਪਰੰਪਰਾਵਾ ਤੇ ਕੰਮ ਨਹੀਂ ਕੀਤਾ ਉਲਟਾ ਹਰ ਚੋਣ ਪਿੱਛਲੇ ਪੰਦਰਾਂ ਸਾਲਾ ਤੋਂ ਅਜਾਦ ਲੱੜ ਕਿ ਪਾਰਟੀ ਦਾ ਨੁਕਸਾਨ ਕੀਤਾ ਹੈ ਜਿਸ ਦੀ ਨੀਤੀਆਂ ਪਾਰਟੀ ਮਾਰੂ ਰਹੀਆਂ ਹਨ ਜੋ ਆਪਣੇ ਸਾਥੀਆਂ ਨੁੰ ਦੂਸਰੀਆਂ ਪਾਰਟੀਆਂ ਦੀਆ ਗਤੀਵਿਧੀਆਂ ਵਿਚ ਹਿਸਾ ਲੈਣ ਦੀ ਪ੍ਰੇਣਾ ਦਿੰਦਾ ਰਿਹਾ ਹੈ ਇਸ ਮੌਕੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਹਮੇਸ਼ਾ ਪੰਥ ਦੀ ਪਾਰਟੀ ਨਾਲ ਚਾਹਲੀ ਸਾਲਾ ਤੋਂ ਚਟਾਨ ਵਾਂਗ ਖੜ੍ਹਾ ਰਿਹਾ ਹੈ ਪਰ ਪਾਰਟੀ ਨੇ ਇਸ ਫੈਸਲੇ ਨਾਲ ਅਕਾਲੀ ਟਕਸਾਲੀ ਮਿਹਨਤੀ ਵਰਕਰਾਂ ਨੁੰ ਵੱਡੀ ਠੇਸ ਤੇ ਨੁਕਸਾਨ ਹੋਇਆ ਜਿਸ ਕਾਰਨ ਆਪਣੇ ਵਰਕਰਾਂ ਦੀਆ ਭਾਵਨਾਵਾਂ ਨੁੰ ਮੁੱਖ ਰੱਖ ਕਿ ਫ਼ੈਸਲਾ ਕੀਤਾ ਸੀ ਅੱਜ ਸਾਥੀਆਂ ਨੇ ਉਸ ਪੁਰਨਿਆਂ ਤੇ ਚਲਦਿਆ ਅਸਤੀਫੇ ਦੇਣ ਦਾ ਐਲਾਨ ਕੀਤਾ ਪਾਰਟੀ ਪ੍ਰਧਾਨ ਨੁੰ ਢੀਡਸਾ ਨੁੰ ਤੁਰੰਤ ਹਟਾਉਣ ਦੀ ਮੰਗ ਕੀਤੀ!

ਇਸ ਮੌਕੇ ਜਗਜੀਤ ਸਿੰਘ ਖਾਲਸਾ, ਮਹਿੰਦਰ ਸਿੰਘ ਜੰਬਾ, ਸੁਰਿੰਦਰ ਸਿੰਘ ਰਾਜਾ ਸਾਬਕਾ ਜਿਲ੍ਹਾ ਮੀਤ ਪ੍ਰਧਾਨ,ਰਾਜ ਕੁਮਾਰ ਜੈਸਵਾਲ, ਸਰਕਲ ਪ੍ਰਧਾਨ ਯੂਥ ਅਕਾਲੀਦਲ ਲਾਲ ਚੰਦ, ਸਰਕਲ ਪ੍ਰਧਾਨ ਐਮੀ ਵਿੱਕੀ ਦਲਜੀਤ ਸਿੰਘ ਜਿਲ੍ਹਾ ਡੇਲੀਗੇਟ, ਫੁੱਮਣ ਸਿੰਘ ਜਿਲ੍ਹਾ ਡੇਲੀਗੇਟ, ਮਹਿੰਦਰ ਸਿੰਘ ਲੰਮਾ ਪਿੰਡ, ਬਹਾਦਰ ਸਿੰਘ, ਪ੍ਰਦੀਪ ਸਿੰਘ ਸੰਤੋਖਪੁਰਾ, ਰਵਿੰਦਰ ਸਿੰਘ ਬੱਬੂ ਹੈਰੀ, ਠੇਕੇਦਾਰ ਉਸ ਪ੍ਰਕਾਸ਼ ਬਲਵੀਰ ਸਿੰਘ ਬਸਰਾ, ਰਣਬੀਰ ਸਿੰਘ ਬੱਲ, ਕੁਲਦੀਪ ਸਿੰਘ ਸੋਨੂੰ, ਗੁਰਸ਼ਰਨ ਸਿੰਘ ਲੱਕੀ ਮੱਕੜ, ਕਮਲਜੀਤ ਸਿੰਘ, ਜਸਬੀਰ ਸਿੰਘ ਬੱਬੂ, ਤੇਜਿੰਦਰ ਸਿੰਘ ਰਿੱਕਾਂ ਕੋਟ ਕਿਸ਼ਨ ਚੰਦ, ਜਸਵਿੰਦਰ ਸਿੰਘ ਪੱਪਾ, ਬਲਵਿੰਦਰ ਸਿੰਘ, ਪਲਵਿੰਦਰ ਸਿੰਘ ਬੱਬਲ, ਕੁਲਦੀਪ ਸਿੰਘ ਬਲਦੇਵ ਨਗਰ, ਬਲਵੰਤ ਸਿੰਘ ਗਾਂਧੀ ਨਗਰ, ਉਕਾਰ ਸਿੰਘ  ਸ਼ਾਮਿਲ ਹਨ

ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਦੇ ਸਾਥੀਆਂ ਨੇ ਵੀ ਅਕਾਲੀ ਦਲ ਤੋਂ ਦਿਤੇ ਅਸਤੀਫੇ

Leave a Comment

Your email address will not be published. Required fields are marked *

Scroll to Top