ਜਲੰਧਰ, 20 ਨਵੰਬਰ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਬੇ ਸੈਪਰਸ ਵੱਲੋਂ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਵਾਰਸਾਂ ਦੀ ਭਲਾਈ ਲਈ ਵੈਟਰਨਜ਼ ਆਊਟਰੀਚ ਪ੍ਰੋਗਰਾਮ ਤਹਿਤ 23 ਨਵੰਬਰ 2025 ਨੂੰ ਵਜਰਾ ਸੈਨਿਕ ਇੰਸਟੀਚਿਊਟ ਜਲੰਧਰ ਕੈਂਟ ਵਿਖੇ ਐਕਸ ਸਰਵਿਸਮੈਨ ਰੈਲੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿੱਚ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਵਾਰਸਾਂ ਦੀਆਂ ਪੈਨਸ਼ਨ, ਪਾਰਟ ਟੂ ਆਰਡਰ, ਸਪਰਸ਼ ਐਕਸ ਸਰਵਿਸਮੈਨ ਕੰਟ੍ਰੀਬਿਊਟਰੀ ਹੈਲਥ ਸਕੀਮ, ਪੈਨਸ਼ਨ ਡਿਸਬਰਸਮੈਂਟ ਤੇ ਬੈਕਿੰਗ, ਆਧਾਰ ਕਾਰਡ, ਮੈਡੀਕਲ/ਡੈਂਟਲ ਆਦਿ ਮਾਮਲਿਆਂ ਨੂੰ ਹੱਲ ਕਰਵਾਉਣ ਤੋਂ ਇਲਾਵਾ ਜ਼ਿਲ੍ਹਾ ਸੈਨਿਕ ਬੋਰਡ ਅਤੇ ਡੀ.ਪੀ.ਡੀ.ਓ. ਨਾਲ ਇੰਟਰੈਕਸ਼ਨ ਵੀ ਹੋਵੇਗੀ। ਇਸ ਰੈਲੀ ਵਿੱਚ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਮੌਕੇ ’ਤੇ ਹੱਲ ਕਰਵਾਉਣ ਦੇ ਮਕਸਦ ਨਾਲ ਵੱਖ-ਵੱਖ ਰਿਕਾਰਡ ਦਫ਼ਤਰਾਂ, ਈ.ਸੀ.ਐਚ.ਐਸ, ਪੋਲੀਕਲੀਨਿਕ, ਸੈਂਟਰਲ ਐਮ.ਆਈ. ਰੂਮ ਅਤੇ ਆਧਾਰ ਆਫਿਸ, ਸਟੇਟ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ ਤੇ ਕੇਨਰਾ ਬੈਂਕ, ਇੰਸ਼ੋਰੈਂਸ ਸੈਕਟਰ ਦੇ ਐਲ.ਆਈ.ਸੀ. ਤੇ ਜ਼ਿਲ੍ਹਾ ਸੈਨਿਕ ਬੋਰਡ ਵੱਲੋਂ ਸਟਾਲ ਵੀ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿੱਚ ਇੰਜੀਨੀਅਰ ਇੰਨ ਚੀਫ਼ ਐਂਡ ਕਰਨਲ ਕਮਾਂਡੈਂਟ ਬੰਬੇ ਸੈਪਰਸ, ਲੈਫਟੀਨੈਂਟ ਜਨਰਲ ਵਿਕਾਸ ਰੋਹੇਲਾ, ਸੈਨਾ ਮੈਡਲ, ਲੈਫਟੀਨੈਂਟ ਅਤੇ ਲੈਫਟੀਨੈਂਟ ਜਨਰਲ ਐਸ.ਐਸ.ਹਸਾਬਨਿਸ, ਪਰਮ ਵਸ਼ਿਸ਼ਟ ਸੇਵਾ ਮੈਡਲ, ਵੀ.ਐਸ.ਐਮ, ਏ.ਡੀ.ਸੀ.(ਰਿਟਾ.) ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ।
ਉਨ੍ਹਾਂ ਨੇ ਬੰਬੇ ਇੰਜੀਨੀਅਰ ਗਰੁੱਪ, ਬੰਗਾਲ ਇੰਜੀਨੀਅਰ ਗਰੁੱਪ ਅਤੇ ਸਿੱਖ ਐਲ.ਆਈ. ਦੇ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਆਪਣੀਆਂ ਮੁਸ਼ਕਲਾਂ ਤੁਰੰਤ ਹੱਲ ਕਰਵਾਉਣ ਲਈ ਇਸ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

















































