ਐਕਸਾਈਜ਼ ਵਿਭਾਗ ਵਲੋਂ ਤਲਾਸ਼ੀ ਮੁਹਿੰਮ ਦੌਰਾਨ 6800 ਲੀਟਰ ਨਜਾਇਜ਼ ਲਾਹਨ ਬਰਾਮਦ

ਜਲੰਧਰ, 18 ਜੂਨ- ਸਹਾਇਕ ਕਮਿਸ਼ਨਰ ਐਕਸਾਈਜ਼ ਨਵਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਐਕਸਾਈਜ਼ ਐਸ.ਕੇ.ਗਰਗ ਦੀਆਂ ਹਦਾਇਤਾਂ ’ਤੇ ਨਜ਼ਾਇਜ ਸ਼ਰਾਬ ਦੀ ਰੋਕਥਾਮ ਲਈ ਅੱਜ ਸਵੇਰੇ ਦਰਿਆ ਸਤਲੁਜ ਦੇ ਕੰਢੇ ’ਤੇ ਪੈਂਦੇ ਪਿੰਡ ਬੁਰਜ, ਢਗਾਰਾ, ਭੋਡੇ ਅਤੇ ਸੰਗੋਵਾਲ ਵਿੱਚ ਈ.ਟੀ.ਓ. ਸੁਨੀਲ ਗੁਪਤਾ ਅਤੇ ਐਕਸਾਈਜ ਇੰਸਪੈਕਟਰ ਸਰਵਨ ਸਿੰਘ ਢਿੱਲੋਂ ਵਲੋਂ ਐਕਸਾਈਜ਼ ਪੁਲਿਸ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। 

ਸਹਾਇਕ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਤਲਾਸ਼ੀ ਮੁਹਿੰਮ ਦੌਰਾਨ ਪੰਜ ਤਿਰਪਾਲਾਂ ਹਰੇਕ ਵਿੱਚ 800 ਲੀਟਰ, 4 ਤਿਰਪਾਲਾਂ ਹਰੇਕ ਵਿੱਚ 500 ਲੀਟਰ ਅਤੇ ਚਾਰ ਡਰੱਮ ਹਰੇਕ ਵਿੱਚ 200 ਲੀਟਰ  ਕੁੱਲ 6800 ਲੀਟਰ ਲਾਹਣ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ’ਤੇ ਨਸ਼ਟ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਐਕਸਾਈਜ਼ ਵਿਭਾਗ ਵਲੋਂ ਤਲਾਸ਼ੀ ਮੁਹਿੰਮ ਨੂੰ ਭਵਿੱਖ ਵਿੱਚ ਹੋਰ ਤੇਜ਼ ਕੀਤਾ ਜਾਵੇਗਾ ਅਤੇ ਦੋਸੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Comment

Your email address will not be published. Required fields are marked *

Scroll to Top