ਦਿੱਲੀ ਜਾਣ ਲਈ ਕਿਸਾਨ ਟਰੈਕਟਰ ਦੀ ਜਗ੍ਹਾ, ਕੋਈ ਹੋਰ ਵਾਹਨਾਂ ‘ਚ’ ਜਾਣ: ਹਾਈਕੋਰਟ

ਚੰਡੀਗੜ੍ਹ:-ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਸੱਦੇ ਤਹਿਤ ਪੰਜਾਬ ਹਰਿਆਣਾ ਦੀਆਂ ਹੱਦਾਂ ਨੂੰ ਸੀਲ ਕਰਨ ਸਬੰਧੀ ਪਟੀਸ਼ਨ ਤੇ ਸੁਣਵਾਈ ਦੌਰਾਨ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨਾਂ ਦੌਰਾਨ ਟਰਾਲੀਆਂ ਤੇ ਟਰੈਕਟਰ ਦੀ ਵਰਤੋਂ ਕਰਨ ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਹਾਈਵੇਅ ਤੇ ਟਰੈਕਟਰ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਕਿਸਾਨ ਜੇਕਰ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਤਾਂ,ਉਹ ਕਾਰ,ਬੱਸ ਜਾਂ ਹੋਰ ਵਾਹਨਾਂ ਰਾਹੀਂ ਦਿੱਲੀ ਜਾ ਸਕਦੇ ਹਨ। ਕਿਸਾਨਾਂ ਦੇ ਇਕਠੇ ਹੋਣ ਤੇ ਸੂਬਾ ਸਰਕਾਰ ਨੇ ਕਿਹਾ ਕਿ ਭੀੜ ਨੂੰ ਘੱਟ ਕੀਤਾ ਜਾਵੇ।

ਜਲਦ ਹੀ ਮੀਟਿੰਗ ਰੱਖ ਦਿੱਤੀ ਜਾਵੇਗੀ ਤੇ ਕੋਈ ਠੋਸ ਹੱਲ ਕੱਢ ਲਿਆ ਜਾਵੇਗਾ। ਹਾਈਕੋਰਟ ਨੇ 27ਫਰਵਰੀ ਤੇ ਪਾ ਦਿੱਤੀ ਹੈ।ਊਦੇ ਪ੍ਰਤਾਪ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਕਰਕੇ ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ।

Leave a Comment

Your email address will not be published. Required fields are marked *

Scroll to Top