ਜਲੰਧਰ (ਸੋਨੂੰ ਥਾਪਰ) – ਦਿਵ੍ਯ ਜੋਤੀ ਜਾਗ੍ਰਿਤੀ ਸੰਸਥਾਨ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਪੰਜ ਦਿਨੀ ਭਗਵਾਨ ਸ਼੍ਰੀ ਰਾਮ ਕਥਾਮ੍ਰਿਤ ਦਾ ਆਯੋਜਨ 2 ਨਵੰਬਰ ਤੋਂ 6 ਨਵੰਬਰ ਤੱਕ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ, ਸੈਕਟਰ 2, ਤਲਵਾਰਾ ਵਿੱਚ ਕੀਤਾ ਜਾ ਰਿਹਾ ਹੈ। ਇਸ ਕਥਾ ਦਾ ਸਮਾਂ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਰਹੇਗਾ।
ਇਸ ਮੌਕੇ ‘ਤੇ ਸਾਧਵੀ ਅੰਜਲੀ ਭਾਰਤੀ ਜੀ ਨੇ ਦੱਸਿਆ ਕਿ ਸ਼੍ਰੀ ਰਾਮ ਕਥਾਮ੍ਰਿਤ ਦਾ ਪਾਠ ਕਰਨ ਲਈ ਵਿਸ਼ੇਸ਼ ਤੌਰ ‘ਤੇ ਦਿੱਲੀ ਤੋਂ ਕਥਾ ਵਿਆਸ ਮਾਨਸ ਮਰਮਗਿਆ ਸਾਧਵੀ ਸੁਸ਼ਰੀ ਮਨਸਵਨੀ ਭਾਰਤੀ ਜੀ ਆਪਣੀ ਪੂਰੀ ਸੰਤ ਮੰਡਲੀ ਨਾਲ ਤਲਵਾਰਾ ਪਹੁੰਚ ਰਹੀਆਂ ਹਨ।
ਸ਼੍ਰੀ ਰਾਮ ਕਥਾਮ੍ਰਿਤ ਸੰਬੰਧੀ ਅੱਜ ਤਲਵਾਰਾ ਵਿੱਚ ਕਾਰਡ ਰਿਲੀਜ਼ ਕੀਤਾ ਗਿਆ। ਸਾਰੇ ਪਿੰਡ ਵਾਸੀਆਂ ਨੇ ਖੁਸ਼ੀ ਨਾਲ ਇਸ ਕਥਾ ਦੇ ਨਿਮੰਤਰਣ ਨੂੰ ਸਵੀਕਾਰਿਆ ਅਤੇ ਵੱਡੇ ਉਤਸ਼ਾਹ ਨਾਲ ਕਥਾ ਵਿੱਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ। ਸਾਰਿਆਂ ਨੂੰ ਇਸ ਵਿਸ਼ੇਸ਼ ਕਥਾ ਨੂੰ ਸ਼ਰਵਣ ਕਰਨ ਲਈ ਸਾਦਰ ਸੱਦਾ ਦਿੱਤਾ ਜਾਂਦਾ ਹੈ।
ਇਸ ਕਥਾ ਵਿੱਚ ਪ੍ਰਸਾਦ ਰੂਪ ਵਿੱਚ ਲੰਗਰ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ ਹੈ।
ਇਸ ਮੌਕੇ ‘ਤੇ ਸਾਧਵੀ ਰੇਣੂ ਭਾਰਤੀ ਜੀ, ਕੁਲਵੰਤ ਕੌਰ, ਰੀਟਾ, ਸੀਮਾ, ਭੂਪਿੰਦਰ, ਪੂਜਾ, ਅਮ੍ਰਿਤ, ਰਾਜਵੀਰ, ਸੁਖਵਿੰਦਰ ਕੌਰ, ਸੰਦੀਪ, ਰਾਨੀ, ਪੂਰਨਿਮਾ, ਨਰੇਂਦਰ, ਸੋਨੀਆ, ਜੋਤੀ, ਕਿ੍ਰਣ, ਮੰਜੂ, ਇੰਦੂ, ਸੰਤੋਸ਼ ਦੇਵੀ, ਜੋਗਿੰਦਰ ਕੌਰ, ਮਮਤਾ ਸ਼ਰਮਾ, ਸ਼ਾਂਤੀ ਦੇਵੀ, ਪੱਲਵੀ, ਸੁਮਨ ਕੁਮਾਰੀ, ਦੀਪਿਕਾ, ਮਨਮੋਹਨ, ਅਸ਼ਵਨੀ, ਗੁਰਮੁਖ, ਦਿਆਲ ਅਤੇ ਹੋਰ ਸ਼ਰਧਾਲੂ ਮੌਜੂਦ ਸਨ।

















































