ਜਲੰਧਰ – ਅੱਜ ਕਾਂਗਰਸ ਭਵਨ ਵਿਖੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਜੀ ਦੀ ਜੈਅੰਤੀ ਦੇ ਮੌਕੇ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਮੌਕੇ ਤੇ ਜਿਲਾ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਦੇਸ਼ ਦੀ ਸ਼ਾਂਤੀ ਤੇ ਖੁਸ਼ਹਾਲੀ ਲਈ ਇਨਾਂ ਲੀਡਰਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਈ ਤਾਂ ਜੋ ਸਾਡਾ ਦੇਸ਼ ਸੁਰੱਖਿਅਤ ਅਤੇ ਖ਼ੁਸ਼ਹਾਲ ਰਹਿ ਸਕੇ। ਅਸੀ ਅੱਜ ਇਨਾਂ ਦੀ ਜੈਅੰਤੀ ਦੇ ਮੌਕੇ ਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਆ। ਇਸ ਮੌਕੇ ਤੇ ਮਨੋਜ ਕੁਮਾਰ ਮਨੂੰ ਵੜ੍ਹਿੰਗ, ਸੁਧੀਰ ਘੁੱਗੀ, ਰਾਜੇਸ਼ ਜਿੰਦਲ ਟੋਨੂੰ, ਰੋਹਨ ਚੱਢਾ, ਵਿਨੋਦ ਖੰਨਾ, ਕਰਨ ਕੌਸ਼ਲ, ਵਿਕਰਮ ਭੰਡਾਰੀ ਮੌਜੂਦ ਸਨ।
