ਜਲੰਧਰ, 28 ਅਕਤੂਬਰ:- ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਨਿੱਕੂ ਪਾਰਕ (ਮਾਡਲ ਟਾਊਨ ਚਿਲਡਰਨ ਪਾਰਕ) ਦੀ ਸਾਂਭ-ਸੰਭਾਲ ਲਈ ਅਤੇ ਪਾਰਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 11 ਮੈਂਬਰੀ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਮਾਡਲ ਟਾਊਟ ਚਿਲਡਰਨ ਪਾਰਕ ਸੋਸਾਇਟੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਐਸ.ਡੀ.ਐਮ. ਜਲੰਧਰ-1, ਸਹਾਇਕ ਕਮਿਸ਼ਨਰ (ਜ) ਜਲੰਧਰ, ਜੁਆਇੰਟ ਕਮਿਸ਼ਨਰ ਨਗਰ ਨਿਗਮ ਜਲੰਧਰ, ਐਕਸੀਅਨ ਮਕੈਨੀਕਲ ਡਵੀਜ਼ਨ ਪੀ.ਡਬਲਿਊ.ਡੀ. (ਬੀ.ਐਂਡ ਆਰ), ਅਸਿਸਟੈਂਟ ਲੇਬਰ ਕਮਿਸ਼ਨਰ, ਡਿਪਟੀ ਡਾਇਰੈਕਟਰ ਹਾਰਟੀਕਲਚਰ, ਐਕਸੀਅਨ ਇਲੈਕਟ੍ਰੀਕਲ ਡਵੀਜ਼ਨ, ਪੀ.ਡਬਲਿਓ.ਡੀ. (ਬੀ.ਐਂਡ ਆਰ.), ਡਿਪਟੀ ਡਾਇਰੈਕਟਰ ਫੈਕਟਰੀਜ਼, ਹੈਲਥ ਅਫ਼ਸਰ ਨਗਰ ਨਿਗਮ ਅਤੇ ਸੈਕਟਰੀ ਰੈਡ ਕਰਾਸ ਸੁਸਾਇਟੀ, ਜਲੰਧਰ ਨੂੰ ਕਮੇਟੀ ਵਿੱਚ ਬਤੌਰ ਮੈਂਬਰ ਸ਼ਾਮਿਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੈਨੇਜਮੈਂਟ ਕਮੇਟੀ ਵਲੋਂ ਹਰ ਪੰਦਰਾਂ ਦਿਨਾਂ ਵਿੱਚ ਮੀਟਿੰਗ ਕਰਕੇ ਪਾਰਕ ਦੇ ਵਿਕਾਸ ਲਈ ਸੁਝਾਓ ਪੇਸ਼ ਕੀਤੇ ਜਾਣਗੇ।
————–

















































