ਦਲ ਬਦਲੂਆ ਨੂੰ ਲੱਗਿਆ ਝਟਕਾ, ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਬੋਲੇ

ਜਲੰਧਰ (ਬਿਊਰੋ ਰਿਪੋਰਟ)- ਜਲੰਧਰ ਲੋਕ ਸਭਾ ਹਲਕੇ ਦੀਆਂ ਲੋਕਾਂ ਨੇ ਸ. ਚਰਨਜੀਤ ਸਿੰਘ ਚੰਨੀ ਨੂੰ ਜਿਤਾ ਕੇ ਦਲ ਬਦਲੂਆ ਨੇਤਾਵਾਂ ਨੂੰ ਵੱਡਾ ਝਟਕਾ ਦੇ ਦਿੱਤਾ। ਸਾਬਕਾ ਸੀ ਐਮ ਚਰਨਜੀਤ ਸਿੰਘ ਚੰਨੀ ਪਿਛਲੇ ਸਮੇਂ ਤੋਂ ਕੀਤੇ ਹੋਏ ਕੰਮਾਂ ਦਾ ਲੋਕਾਂ ਨੇ ਪਾਇਆ ਬੂਰ। ਦੁਆਬੇ ਦਾ ਗੜ ਮੰਨਿਆ ਜਾਂਦਾ ਜਲੰਧਰ ਹਲਕਾ ਪਹਿਲਾਂ ਤੋਂ ਹੀ ਇਹ ਸੀਟ ਕਾਂਗਰਸ ਜਿੱਤਦੀ ਆਈ ਹੈ। ਜਿਮਣੀ ਚੋਣਾਂ ਇਹ ਸੀਟ ਆਪ ਨੇ ਜਿੱਤ ਲਈ ਸੀ। ਆਪ ਸਰਕਾਰ ਦੀ ਕਾਰਗੁਜਾਰੀ ਦੇਖ ਕੇ ਲੋਕਾਂ ਨੇ ਬਹੁਤ ਜਲਦੀ ਆਪੋ ਆਪਣੀ ਪਾਰਟੀਆਂ ਵਿੱਚ ਵਾਪਸੀ ਕਰ ਲਈ। ਇਲਾਕੇ ਦਾ ਰੁਖ ਦੇਖ ਕੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਆਪਣਾ ਉਮੀਦਵਾਰ ਬਦਲ ਕੇ ਚਰਨਜੀਤ ਚੰਨੀ ਜਲੰਧਰ ਹਲਕੇ ਵਿੱਚ ਉਤਾਰਿਆ ਸੀ। ਇਸ ਇਲੈਕਸ਼ਨ ਦੀ ਕੰਪੈਨ ਵਿੱਚ ਸ੍ਰੀ ਰਜਿੰਦਰ ਬੇਰੀ ਜੀ ਕਾਂਗਰਸ ਸ਼ਹਿਰੀ ਪ੍ਰਧਾਨ ਅਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਕੋਈ ਅਸਰ ਨਹੀਂ ਛੱਡੀ।

ਸ੍ਰੀ ਰਜਿੰਦਰ ਬੇਰੀ ਕਾਂਗਰਸੀ ਸ਼ਹਿਰੀ ਪ੍ਰਧਾਨ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਇਲੈਕਸ਼ਨ ਨੂੰ ਆਪਣਾ ਸਮਝ ਕੇ ਦਿਨ ਰਾਤ ਇੱਕ ਕਰ ਦਿੱਤਾ। ਸ਼੍ਰੀ ਰਜਿੰਦਰ ਬੇਰੀ ਜੀ ਨੇ ਸ਼ਾਇਦ ਇੰਨਾ ਜੋਰ ਆਪਣੇ ਇਲੈਕਸ਼ਨ ਸਮੇਂ ਵਿੱਚ ਨਹੀਂ ਲਗਾਇਆ, ਜਿੰਨਾ ਉਹਨਾਂ ਸ. ਚਰਨਜੀਤ ਸਿੰਘ ਚੰਨੀ ਜੀ ਦੇ ਇਲੈਕਸ਼ਨਾਂ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਇਲਾਕੇ ਦੇ ਲੋਕਾਂ ਨੇ ਵੀ ਚਰਨਜੀਤ ਚੰਨੀ ਅਤੇ ਉਹਨਾਂ ਦੇ ਪਰਿਵਾਰ ਦਾ ਹਰ ਗਲੀ ਅਤੇ ਹਰ ਮੁਹੱਲੇ ਵਿੱਚ ਬੜੇ ਸਤਿਕਾਰ ਨਾਲ ਜੀ ਆਇਆ ਕੀਤਾ। ਦੁਆਬੇ ਦੇ ਲੋਕਾਂ ਨੇ ਪੂਰਨ ਭਰੋਸਾ ਦਿੱਤਾ ਸੀ ਕਿ ਅਸੀਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਵੋਟ ਵੀ ਪਾਵਾਂਗੇ ਅਤੇ ਦੁਆ ਵੀ ਕਰਾਂਗੇ। ਇਹ ਜਿੱਤ ਕੁਦਰਤ ਵੱਲੋਂ ਹੋਈ ਹੈ ਅਤੇ ਜਲੰਧਰ ਦੇ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਜਿੱਤ ਦਾ ਸਰਟੀਫਿਕੇਟ ਵੀ ਦਿੱਤਾ। ਲੋਕਾਂ ਨੇ ਤਹਿ ਦਿਲੋਂ ਇਹਨਾਂ ਦਾ ਸਵਾਗਤ ਕੀਤਾ।

Leave a Comment

Your email address will not be published. Required fields are marked *

Scroll to Top