ਪੰਜਾਬ ਦੇ ਸਾਬਕਾ ਮੰਤਰੀ ਅਤੇ ਸਾਬਕਾ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੌਤ ਨੂੰ ਈ.ਡੀ.ਵਲੋ ਸੋਮਵਾਰ ਸ਼ਾਮੀ ਗ੍ਰਿਫਤਾਰ ਕਰਨ ਦੇ ਮਾਮਲੇ ਵਿਚ ਅੱਜ ਉਸਨੂੰ ਮੋਹਾਲੀ ਸਥਿਤ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿਥੇ ਮਾਣਯੋਗ ਕੋਰਟ ਵਲੋਂ ਸਾਬਕਾ ਮੰਤਰੀ ਧਰਮਸੌਤ ਦੀਆ 19 ਜਨਵਰੀ ਤਕ ਦਾ ਰਿਮਾਂਡ ਦਿੱਤਾ ਗਿਆ, ਹਾਲਾਂਕਿ ਈ.ਡੀ ਅਧਿਕਾਰੀਆਂ ਵੱਲੋਂ ਇਕ ਹਫਤੇ ਦਾ ਰਿਮਾਂਡ ਮੰਗਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਧਰਮਸੌਤ ਦੀ ਗ੍ਰਿਫ਼ਤਾਰੀ ਜੰਗਲਾਤ ਘਪਲਾ ਮਾਮਲੇ ਵਿਚ ਹੋਈ ਹੈ। ਪਿਛਲੇ ਕਾਫ਼ੀ ਦੇਰ ਤੋਂ ਜੇ ਈ.ਡੀ.ਇਸ ਮਾਮਲੇ ਵਿਚ ਜਾਂਚ ਕਰ ਰਹੀ ਸੀ, ਜਿਸ ਤੋਂ ਬਾਅਦ ਸੋਮਵਾਰ ਨੂੰ ਈ.ਡੀ.ਨੇ ਧਰਮਸੌਤ ਨੂੰ ਗ੍ਰਿਫਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਧਰਮਸੌਤ ਕਾਂਗਰਸ ਦੀ ਸਾਬਕਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਮੇਂ ਜੰਗਲਾਤ ਮੰਤਰੀ ਦੇ ਅਹੁਦੇ, ਤੇ ਤਾਇਨਾਤ ਰਹੇ ਹਨ। ਜਲੰਧਰ ਦੇ ਈ.ਡੀ.ਵਿਗ ਵਲੋਂ ਪਿਛਲੇ ਦਿਨੀਂ ਧਰਮਸੌਤ ਦੇ ਅਮਲੋਹ ਸਥਿਤ ਘਰ ‘ਤੇ ਰੇਡ ਕੀਤੀ ਗਈ ਸੀ। ਇਸ ਦੌਰਾਨ ਧਰਮਸੌਤ ਦੇ ਨਾਲ-ਨਾਲ ਜੰਗਲਾਤ ਵਿਭਾਗ ਨਾਲ ਜੁੜੇ ਕੁਝ ਹੋਰ ਅਫਸਰਾਂ ਅਤੇ ਠੇਕੇਦਾਰ ਦੇ ਘਰਾਂ ‘ਤੇ ਵੀ ਰੇਡ ਹੋਈ ਸੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੰਜਾਬ ਦੇ ਵਿਜੀਲੈਂਸ ਵਿਭਾਗ ਨੇ ਜੰਗਲਾਤ ਵਿਭਾਗ ਵਿੱਚ ਦਰਖ਼ਤ ਦੇ ਹੋਏ ਘਪਲੇ ਨੂੰ ਲੈ ਕੇ ਇਕ ਮਾਮਲਾ ਦਰਜ ਕੀਤਾ ਸੀ।

















































