ਗਿੱਪੀ ਗਰੇਵਾਲ ਤੇ ਅਸੀਂ ਗੋਲੀ ਚਲਵਾਈ ਹੈ, ਹਨੀ ਸਿੰਘ ਅਤੇ ਹੋਰ ਵੀ ਕਿਤੇ ਵੱਡੇ ਖੁਲਾਸੇ- ਗੋਲਡੀ ਬਰਾੜ

ਗੋਲਡੀ ਬਰਾੜ ਨੇ ਨਿਊਜ਼ 18 ਨੂੰ ਇੱਕ ਸੁਪਰ ਐਕਸਕਲੂਸਿਵ ਇੰਟਰਵਿਊ ਦਿੱਤਾ ਜਿੱਥੇ ਉਸਨੇ ਕੁਝ ਵੱਡੇ ਖੁਲਾਸੇ ਕੀਤੇ। ਗੋਲਡੀ ਬਰਾੜ ਨੇ ਖੁਲਾਸਾ ਕੀਤਾ ਕਿ ਉਸ ਨੇ ਇਕੱਲੇ ਹੀ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਇਲਾਵਾ ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਗਾਇਕ ਹਨੀ ਸਿੰਘ ਨੂੰ ਵੀ ਧਮਕੀ ਦਿੱਤੀ ਗਈ ਸੀ। ਉਸ ਨੇ ਕਿਹਾ ਕਿ ਉਸ ਨੇ ਹਨੀ ਸਿੰਘ ਨੂੰ ਧਮਕਾਇਆ ਕਿਉਂਕਿ ਉਸ ਨੂੰ ਪੈਸੇ ਚਾਹੀਦੇ ਸਨ।

ਗੋਲਡੀ ਬਰਾੜ ਨੇ ਕਿਹਾ ਕਿ ਅਸੀਂ ਗਿੱਪੀ ਗਰੇਵਾਲ ਤੇ ਇਸ ਲਈ ਫਾਇਰਿੰਗ ਕਰਵਾਈ ਸੀ ਕਿਉਂਕਿ ਉਹ ਸਲਮਾਨ ਖਾਨ ਅਤੇ ਸਿੱਧੂ ਮੂਸੇਵਾਲਾ ਦਾ ਦੋਸਤ ਸੀ। ਜਿਸ ਕਾਰਨ ਗਿੱਪੀ ਗਰੇਵਾਲ ਤੇ ਫਾਇਰਿੰਗ ਕਰਵਾਈ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਗੋੋਗਾਮੇੜੀ ਨੂੰ ਵੀ ਉਨ੍ਹਾਂ ਨੇ ਹੀ ਮਾਰਿਆ ਸੀ। ਸਾਡੇ ਭਰਾ ਰੋਹਿਤ ਗੋਦਾਰਾ ਨੇ ਗੋੋਗਾਮੇੜੀ ਨੂੰ ਮਾਰਿਆ। ਇਸ ਤੋਂ ਇਲਾਵਾ ਅਸੀਂ ਸੁੱਖਾ ਦੁੱਨੇਕੇ ਨੂੰ ਵੀ ਮਾਰਿਆ। ਅਸਲ ਵਿੱਚ ਸੁੱਖਾ ਦੁੱਨੇਕੇ ਨਸ਼ੇ ਦਾ ਕਾਰੋਬਾਰ ਕਰਦਾ ਸੀ।

ਗੋਲਡੀ ਬਰਾੜ ਨੇ ਕਿਹਾ ਕਿ ਅਰਸ਼ ਡਾਲਾ ਨੂੰ ਵੀ ਮਾਰਾਂਗੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਬਹੁਤ ਸਾਰੇ ਆਧੁਨਿਕ ਹਥਿਆਰ ਹਨ। ਇਸ ਤੋਂ ਇਲਾਵਾ, ਸਾਡੇ ਕੋਲ ਵੱਖ-ਵੱਖ ਦੇਸ਼ਾਂ ਵਿਚ ਗੈਂਗ ਹਨ। ਉਨ੍ਹਾਂ ਕਿਹਾ ਕਿ ਦਾਊਦ ਇਬਰਾਹਿਮ ਦੇਸ਼ ਦਾ ਦੁਸ਼ਮਣ ਹੈ ਤੇ ਦਾਊਦ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਹੈ ਪਰ ਦਾਊਦ ਵੀ ਸਾਡੀ ਸੂਚੀ ‘ਚ ਹੈ।

Leave a Comment

Your email address will not be published. Required fields are marked *

Scroll to Top