ਫੁੱਟਬਾਲ ਅੰਡਰ-14 (ਲੜਕੀਆਂ) ਦੇ ਮੁਕਾਬਲੇ ’ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੁਰਦਪੁਰ ਜੇਤੂ

ਜਲੰਧਰ, 10 ਸਤੰਬਰ : ‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਬਲਾਕ ਪੱਧਰੀ ਟੂਰਨਾਮੈਂਟ ਦੇ ਦੂਜੇ ਫੇਜ਼ ਦੇ ਅੱਜ ਦੂਜੇ ਦਿਨ ਬਲਾਕ ਭੋਗਪੁਰ, ਜਲੰਧਰ ਪੱਛਮੀ, ਫਿਲੌਰ ਅਤੇ ਆਦਮਪੁਰ ਵਿਖੇ ਬਲਾਕ ਪੱਧਰੀ ਖੇਡਾਂ ਕਰਵਾਈਆਂ ਗਈਆਂ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਦਮਪੁਰ ਬਲਾਕ ਦੇ ਫੁੱਟਬਾਲ ਅੰਡਰ-14 (ਲੜਕੀਆਂ) ਦੇ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੁਰਦਪੁਰ ਦੀ ਟੀਮ ਨੇ ਪਹਿਲਾ, ਸਕੂਲ ਆਫ ਐਮੀਨੈਂਸ ਆਦਮਪੁਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਦੇ ਮੁਕਾਬਲੇ ਵਿਚ ਸੰਤ ਬਾਬਾ ਭਾਗ ਸਿੰਘ ਇਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ ਅਤੇ ਬਿਆਸ ਪਿੰਡ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਈਲ ਮੁਕਾਬਲੇ ਵਿਚ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਪਹਿਲੇ ਅਤੇ ਗੁਰੂ ਨਾਨਕ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਦੂਜੇ ਸਥਾਨ ’ਤੇ ਰਹੀ।
ਭੋਗਪੁਰ ਬਲਾਕ ਕਬੱਡੀ ਨੈਸ਼ਨਲ ਅੰਡਰ-14 (ਲੜਕੀਆਂ) ਮੁਕਾਬਲੇ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭੋਗਪੁਰ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਟਨੂਰਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-17 (ਲੜਕੇ) ਮੁਕਾਬਲੇ ਗੁਰੂ ਨਾਨਕ ਮਿਡਲ ਸਕੂਲ ਡੱਲਾ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਨਪਾਲਕੇ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ।
ਵਾਲੀਬਾਲ ਅੰਡਰ-17 (ਲੜਕੀਆਂ) ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭੋਗਪੁਰ ਦੀ ਟੀਮ ਪਹਿਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਚਰੰਗਾ ਦੀ ਟੀਮ ਦੂਜੇ ਸਥਾਨ ’ਤੇ ਰਹੀ। ਅੰਡਰ-17 (ਲੜਕੇ) ਖੋ-ਖੋ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਟਨੂਰਾ ਦੀ ਟੀਮ ਨੇ ਪਹਿਲਾ ਅਤੇ ਐਲਕਾਨ ਸਕੂਲ ਕਾਲਾ ਬੱਕਰਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਜਲੰਧਰ ਪੱਛਮੀ ਬਲਾਕ ਦੇ ਅਥਲੈਟਿਕਸ ਅੰਡਰ-21, 100 ਮੀਟਰ ਈਵੈਂਟ ਲੜਕਿਆਂ ਵਿਚੋ ਮੋਨੂੰ ਸਿੰਘ ਨੇ ਪਹਿਲਾ, ਨਵਰੂਪ ਸਿੰਘ ਨੇ ਦੂਜਾ ਅਤੇ ਮਨਵੀਰ ਪ੍ਰਤਾਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਈਵੈਂਟ ਵਿੱਚ ਜੋਧਵੀਰ ਸਿੰਘ ਨੇ ਪਹਿਲਾ, ਤੇਜਪਾਲ ਸਿੰਘ ਪੰਨੂੰ ਨੇ ਦੂਜਾ ਅਤੇ ਦੀਪਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਈਵੈਂਟ ਵਿਚ ਹਰਮਨਦੀਪ ਸਿੰਘ ਨੇ ਪਹਿਲਾ, ਹਰਮਨਦੀਪ ਸਿੰਘ ਨੇ ਦੂਜਾ ਅਤੇ ਅੰਕਿਤ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21, 5000 ਮੀਟਰ ਈਵੈਂਟ ਵਿਚ ਗੁਰਵਿੰਦਰ ਸਿੰਘ ਨੇ ਪਹਿਲਾ, ਸੂਰਜ ਨੇ ਦੂਜਾ ਅਤੇ ਅਖਿਲ ਨੇ ਤੀਜਾ ਸਥਾਨ ਹਾਸਲ ਕੀਤਾ। 800 ਮੀਟਰ ਈਵੈਂਟ ਵਿਚ ਅਸ਼ੋਕ ਨੇ ਪਹਿਲਾ, ਵਿਜੈ ਨੇ ਦੂਜਾ ਅਤੇ ਸ਼ਰਮਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲਾਂਗ ਜੰਪ ਈਵੈਂਟ ਵਿਚ ਸੁਪਰੀਤ ਨੇ ਪਹਿਲਾ, ਹੇਮੰਤ ਨੇ ਦੂਜਾ ਅਤੇ ਲਵਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ-21 ਲੜਕੀਆਂ 1500 ਮੀਟਰ ਵਿਚ ਪੂਜਾ ਨੇ ਪਹਿਲਾ, ਸੁਖਪ੍ਰੀਤ ਨੇ ਦੂਜਾ ਅਤੇ ਵੀਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਮੁਕਾਬਲੇ ਵਿਚ ਸਨੇਹਾ ਨੇ ਪਹਿਲਾ, ਸਰੋਜ ਰਾਣੀ ਨੇ ਦੂਜਾ ਅਤੇ ਅਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਈਵੈਂਟ ਵਿਚ ਅੰਡਰ-21 ਤੋਂ 30 ਵਿਚੋਂ ਸ਼ਮਸ਼ੇਰ ਸਿੰਘ ਨੇ ਪਹਿਲਾ, ਤਰੁਣ ਕੁਮਾਰ ਨੇ ਦੂਜਾ ਅਤੇ ਤਰਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲਾਂਗ ਜੰਪ ਵਿਚੋਂ ਨਮਨ ਕਪਿਲਾ ਨੇ ਪਹਿਲਾ ਸਥਾਨ, ਰੋਹਿਤ ਨੇ ਦੂਜਾ ਅਤੇ ਦਮਨਜੀਤ ਸਿੰਘ ਤੀਜਾ ਸਥਾਨ ਪ੍ਰਾਪਤ ਕੀਤਾ।

Leave a Comment

Your email address will not be published. Required fields are marked *

Scroll to Top