ਸਰਕਾਰੀ ਆਈ.ਟੀ.ਆਈ. ਮੇਹਰਚੰਦ ’ਚ ਵੱਖ-ਵੱਖ ਕੋਰਸਾਂ ਲਈ ਦਾਖ਼ਲਾ ਸ਼ੁਰੂ

ਜਲੰਧਰ, 11 ਜੁਲਾਈ – ਸਰਕਾਰੀ ਆਈ.ਟੀ.ਆਈ. ਮੇਹਰਚੰਦ ਜਲੰਧਰ ਵਿਖੇ ਸੈਸ਼ਨ 2024 ਲਈ ਦਾਖ਼ਲਾ ਸ਼ੁਰੂ ਹੋ ਗਿਆ ਹੈ, ਜਿਸ ਲਈ ਰਜਿਸਟ੍ਰੇਸ਼ਨ www.itipunjab.nic.in ਰਾਹੀਂ ਆਨਲਾਈਨ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਡੀ.ਡੀ.ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਸੈਸ਼ਨ ਦੌਰਾਨ ਪਲੰਬਰ, ਵੈਲਡਰ, ਫੂਡ ਵਰਕ ਟੈਕਨੀਸ਼ਨ, ਮਕੈਨਿਕ ਟਰੈਕਟਰ ਦੇ ਇਕ ਸਾਲ ਦੇ ਕੋਰਸ ਅਤੇ ਫਿਟਰ, ਟਰਨਰ, ਇਲੈਕਟ੍ਰੀਸ਼ਨ, ਮਕੈਨਿਕ ਮੋਟਰ ਵਹੀਕਲ, ਮਕੈਨਿਕ ਰੈਫਰੀਜੇਸ਼ਨ ਐਂਡ ਏਅਰ ਕੰਡੀਸ਼ਨਿੰਗ, ਮਸ਼ੀਨਿਸਟ, ਇਲੈਕਟ੍ਰਾਨਿਕਸ ਮਕੈਨਿਕ, ਡ੍ਰਾਫਸਮੈਨ ਸਿਵਲ ਦੇ ਦੋ ਸਾਲਾ ਕੋਰਸਾਂ ਵਿੱਚ ਦਾਖ਼ਲਾ ਕੀਤਾ ਜਾਣਾ ਹੈ।
ਉਨ੍ਹਾਂ ਦੱਸਿਆ ਕਿ ਯੋਗ ਐਸ.ਸੀ. ਸਿਖਿਆਰਥੀ, ਜਿਨ੍ਹਾਂ ਦੀ ਪਰਿਵਾਰਕ ਆਮਦਨ 2.50 ਲੱਖ ਰੁਪਏ ਸਲਾਨਾ ਤੋਂ ਘੱਟ ਹੈ, ਵੱਲੋਂ ਇਹ ਕੋਰਸ ਕੇਵਲ 200 ਰੁਪਏ ਸਲਾਨਾ ਖਰਚ ਨਾਲ ਸੰਭਵ ਹੈ। ਸਰਕਾਰੀ ਬੱਸ ਪਾਸ ਦੀ ਸੁਵਿਧਾ ਉਪਲੱਬਧ ਹੈ ਅਤੇ ਟ੍ਰੇਨਿੰਗ ਤੋਂ ਬਾਅਦ ਪਲੇਸਮੈਂਟ ਵਿੱਚ ਵੀ ਮਦਦ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ. 94174-10589, 98760-96991, 94630-29995, 87279-20273 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Comment

Your email address will not be published. Required fields are marked *

Scroll to Top