CRPF ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਗਰੁੱਪ ਸੈਟਰ ਦੀ ਮਹੀਨਾਵਾਰ ਮੀਟਿੰਗ ਦੀ ਤਾਰੀਖ ਵਿੱਚ ਹੋਇਆ ਬਦਲਾਵ

ਜਲੰਧਰ – ਜਨਵਰੀ ਮਹੀਨੇ ਦੀ ਮਹੀਨਾਵਾਰ ਮੀਟਿੰਗ 09/01/2024 ਨੂੰ ਤੈਅ ਕੀਤੀ ਗਈ ਸੀ, ਪਰ ਹੁਣ ਇਹ ਮੀਟਿੰਗ 10/01/2024, ਬੁੱਧਵਾਰ ਨੂੰ ਗਰੁੱਪ ਸੇਟਰ ਜਲੰਧਰ ਵਿਖੇ ਹੋਣੀ ਹੈ। ਸੀਆਰਪੀਐਫ ਦੇ ਡੀਆਈਜੀ ਸ਼੍ਰੀ ਰਾਕੇਸ਼ ਰਾਉ ਜੀ ਦੇ ਹੁਕਮਾਂ ਅਨੁਸਾਰ ਹੀ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਦੀ ਸ਼ੁਰੂਆਤ ਪਹਿਲਾਂ ਦੀ ਤਰ੍ਹਾਂ ਸਵੇਰੇ 10 ਵਜੇ ਹੀ ਕੀਤੀ ਜਾਵੇਗੀ।ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਵੱਲੋਂ ਅਪੀਲ ਕੀਤੀ ਹੈ ਕਿ ਸਾਰੇ ਐਕਸਮੈਨਸ ਅਤੇ ਸ਼ਹੀਦ ਪਰਿਵਾਰ ਮੀਟਿੰਗ ਵਿੱਚ ਜਰੂਰ ਹਾਜ਼ਰ ਹੋਣ ਜੋ ਕਿ 10 ਜਨਵਰੀ 2024 ਦਿਨ ਬੁੱਧਵਾਰ ਨੂੰ ਰੱਖੀ ਗਈ ਹੈ। ਜਿਹੜੇ ਐਕਸਮੈਨਸ ਦੇ ਹੁਣ ਤੱਕ ਫਾਰਮ ਨਹੀ ਭਰੇ ਉਨ੍ਹਾਂ ਨੂੰ ਵਾਰ ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਫਾਰਮ ਭਰਨ ਲਈ ਸਾਰੇ ਜਰੂਰੀ ਦਸਤਾਵੇਜ਼ ਅਤੇ ਉਨ੍ਹਾਂ ਦੀਆਂ ਫੋਟੋ ਕਾਪੀਆਂ ਨਾਲ ਜਰੂਰ ਲੈਕੇ ਆਉਣ। ਫਾਰਮ ਭਰਵਾਉਣ ਲਈ ਨਾਲ ਪਾਸਪੋਸਟ ਸਾਈਜ ਫੋਟੋਆਂ ਆਪਣੀ ਅਤੇ ਆਪਣੀ ਪਤਨੀ ਦੀਆਂ ਜਰੂਰ ਲੈਕੇ ਆਉ। ਧੰਨਵਾਦ। ਜੈ ਹਿੰਦ

Leave a Comment

Your email address will not be published. Required fields are marked *

Scroll to Top