ਆਦਮਪੁਰ(ਦਲਜੀਤ ਸਿੰਘ ਕਲਸੀ)- ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਖਾਸ…… ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਮੱਤੀ ਜੀ ਪਿੰਡ ਡਰੋਲੀ ਕਲਾਂ ਜ਼ਿਲ੍ਹਾ ਜਲੰਧਰ ਮਨਾਇਆ ਗਿਆ। ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਨੂੰ ਸਮਰਪਿਤ ਸਭ ਤੋਂ ਪਹਿਲਾਂ ਜੋ ਗ੍ਰੰਥ ਸਾਹਿਬ ਗੁਰੂਆਂ ਨੇ ਲਿਖਿਆ ਅਤੇ ਕੌਮ ਨੂੰ ਅਰਪਣ ਕੀਤਾ ਉਸ ਦੇ ਪਾਠ ਦੇ ਭੋਗ ਪਾਏ ਗਏ ਅਤੇ ਸ਼ਹੀਦੀ ਦੇ ਕਾਰਨਾਂ ਨੂੰ ਭਾਫਦੇ ਹੋਏ ਸ਼ਹੀਦੀ ਦਾ ਕਾਰਨ ਸਭ ਤੋਂ ਵੱਡਾ ਇਹੀ ਸੀ ਕਿ ਮੁਗਲ ਬਾਦਸ਼ਾਹ ਜਹਾਂਗੀਰ ਅਤੇ ਉਸਦੇ ਸਲਾਹ ਕਾਰਾਂ ਨੂੰ ਇਹ ਰਾਸ ਨਹੀਂ ਸੀ ਆ ਰਿਹਾ ਕਿ ਕੋਈ ਵੀ ਇਸਲਾਮ ਨੂੰ ਛੱਡ ਕੇ ਹੋਰ ਕੋਈ ਧਰਮ ਦਾ ਧਰਮ ਗ੍ਰੰਥ ਉਜਾਗਰ ਹੋਵੇ। ਕਈ ਹੋਰ ਇਲਜ਼ਾਮ ਲਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਖੇ ਪਹਿਲਾਂ ਪਾਣੀ ਦੀ ਉਬਲਦੀ ਦੇਗ ਵਿੱਚ ਉਬਾਲਿਆ, ਫਿਰਤ ਤੱਤੀ ਤਵੀ ਤੇ ਬਿਠਾ ਕੇ ਤੱਤੀ ਰੇਤ ਸਿਰ ਉੱਪਰ ਪਾਈ ਗਈ, ਫਿਰ ਠੰਡੇ ਪਾਣੀ ਵਿੱਚ ਇਸ਼ਨਾਨ ਕਰਨ ਨੂੰ ਕਿਹਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਹਨਾਂ ਤਸੀਹਾਂ ਨਾਲ ਹੀ ਸ਼ਹੀਦ ਕੀਤਾ ਗਿਆ।

ਅੱਜ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਸ਼ਹੀਦ ਬਾਬਾ ਮਤੀ ਜੀ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਾ ਖਾਸ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਭਾਈ ਤਜਿੰਦਰ ਸਿੰਘ ਜੰਡੂ ਸਿੰਘੇ ਵਾਲੇ ਜਥੇ ਨੇ ਸੰਗਤਾਂ ਨੂੰ ਗੁਰੂ ਜੀ ਵੱਲੋਂ ਲਿਖੇ ਹੋਏ ਸ਼ਬਦਾਂ ਦਾ ਕੀਰਤਨ ਕਰਕੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ। ਕਵੀਸ਼ਰੀ ਜਥਾ ਗੁਰਮੁਖ ਸਿੰਘ ਜੀ ਐਮ. ਏ. ਗੁਰਦਾਸਪੁਰ ਵਾਲਿਆਂ ਨੇ ਗੁਰੂ ਜੀ ਦੇ ਸ਼ਹੀਦੀ ਸਾਕੇ ਦਾ ਪ੍ਰਸੰਗ ਕਵੀਸ਼ਰੀ ਰਾਹੀ ਸਰਵਣ ਕਰਾਇਆ। ਜਿਸ ਨੂੰ ਸੰਗਤਾਂ ਨੇ ਸੁਣ ਕੇ ਵਾਹਿਗੁਰੂ ਵਾਹਿਗੁਰੂ ਨਾਮ ਜਪਿਆ। ਸਟੇਜ ਸੈਕਟਰੀ ਦੀ ਸੇਵਾ ਮਾਸਟਰ ਸੁਰਜੀਤ ਸਿੰਘ ਜੀ ਵੱਲੋਂ ਬਾ-ਖੂਬੀ ਨਿਭਾਈ ਗਈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰਦੁਆਰਾ ਸਾਹਿਬ ਦੇ ਬਾਕੀ ਕਮੇਟੀ ਮੈਂਬਰ ਵੀ ਹਾਜ਼ਰ ਸਨ ਜਿਨਾਂ ਨੇ ਬੜੇ ਪਿਆਰ ਸਤਿਕਾਰ ਸਹਿਤ ਸੰਗਤਾਂ ਨੂੰ ਚਾਹ ਪਾਣੀ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵਰਤਾਈਆਂ ਗਈਆਂ ਜਥੇਦਾਰ ਮਨੋਹਰ ਸਿੰਘ ਜੀ ਨੇ 8 ਜੂਨ ਨੂੰ ਘੱਲੂਘਾਰਾ ਦਿਵਸ ਮਨਾਉਣ ਦਾ ਸੰਗਤਾਂ ਨੂੰ ਸੱਦਾ ਦਿੱਤਾ ਤੇ ਵੱਧ ਤੋਂ ਵੱਧ ਸੰਗਤਾਂ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾਂ ਗੁਰਦੁਆਰਾ ਸਾਹਿਬ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਭਰਨ ਦੀ ਬੇਨਤੀ ਕੀਤੀ।


















































