ਡਰੋਲੀ ਕਲਾਂ ਦੇ ਗੁਰਜੱਸ ਦੀ ਇਟਲੀ ਦੇ ਬੱਚਿਆਂ ਦੀ ਫੁੱਟਬਾਲ ਟੀਮ ਵਿੱਚ ਹੋਈ ਸਲੈਕਸ਼ਨ

ਰਿਜੋਸਿਟੀ : ( ਪਰਮਜੀਤ ਸਾਬੀ )  : – ਬੀਤੇ ਦਿਨੀ ਦੋਆਬੇ ਤੇ ਮਸ਼ਹੂਰ ਪਿੰਡ ਡਰੋਲੀ ਕਲਾਂ ਜਿਲ੍ਹਾ ਜਲੰਧਰ ਤੋਂ ਸਤਿਨਾਮ ਸਿੰਘ ਸੱਤੀ  ਪੁੱਤਰ ਜਥੇਦਾਰ ਕਰਮ ਸਿੰਘ ਡਰੋਲੀ ਜੋ ਇਟਲੀ ਦੇਸ਼ ਵਿੱਚ ਲੰਬੇ ਅਰਸੇ ਤੋਂ ਵਸੇ ਹੋਏ ਹਨ, ਉਹਨਾਂ ਦਾ ਸਪੁੱਤਰ ਗੁਰਜੱਸ ਸਿੰਘ ਮਿਨਹਾਸ ਜਿਸ ਦੀ ਬਚਪਨ ਵਿੱਚ ਹੀ ਖੇਡਾ ਪ੍ਰਤੀ ਬੇਹੱਦ ਰੁਚੀ ਹੈ, ਜੋ ਬੀਤੇ ਦਿਨੀ ਇਟਲੀ ਦੇਸ਼ ਦੇ ਰਿੱਜੋਸਿਟੀ ਸ਼ਹਿਰ ਦੇ ਵਿੱਚ ਦਸ ਸਾਲ ਉਮਰ ਦੇ ਬੱਚਿਆਂ ਦੀ ਫੁੱਟਬਾਲ ਟੀਮ ਵਿੱਚ ਸਲੈਕਟ ਹੋਇਆ, ਜਿਸ ਦਾ ਉਸਦੇ ਸਕੂਲ ਵਲੋਂ ਵੀ ਭਰਵਾ ਸਵਾਗਤ ਕੀਤਾ ਗਿਆ ਅਤੇ ਜਿਸਦੀ ਡਰੋਲੀ ਕਲਾਂ ਪਿੰਡ ਵੀ ਸ਼ਲਾਘਾ ਹੋ ਰਹੀ ਹੈ ਅਤੇ ਪਿੰਡ ਵਾਸਤੇ ਮਾਣ ਵਾਲੀ ਗੱਲ ਹੈ। ਦੁਆ ਕਰਦੇ ਹਾਂ ਗੁਰਜੱਸ ਖੇਡਾਂ ਵਿੱਚ ਨਾਮਣਾ  ਖੱਟਕੇ ਇਟਲੀ ਅਤੇ ਭਾਰਤ ਦੇਸ਼ ਦਾ ਨਾਮ ਦੁਨੀਆ ਭਰ ਵਿੱਚ ਹੋਰ ਰੋਸ਼ਨ ਕਰੇ।

Leave a Comment

Your email address will not be published. Required fields are marked *

Scroll to Top