ਗੁਰੂ ਨਾਨਕ ਸਭਾ ਆਦਮਪੁਰ ਨੇ ਦਸਤਾਰਬੰਦੀ ਮੁਕਾਬਲੇ ਕਰਵਾਏ

ਆਦਮਪੁਰ(ਦਲਜੀਤ ਸਿੰਘ ਕਲਸੀ)- ਗੁਰੂ ਨਾਨਕ ਸਮੂਹ ਸਭਾ ਆਦਮਪੁਰ ਦੇ ਸਹਿਯੋਗ ਨਾਲ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਗਤਕਾ ਅਖਾੜਾ ਦਸਤਾਰ ਬੰਦੀ ਵੱਲੋਂ 17ਵਾਂ ਮੁਕਾਬਲਾ ਗੁਰਦੁਆਰਾ ਰਾਮਗੜੀਆ ਨੇੜੇ ਬੱਸ ਅੱਡਾ ਆਦਮਪੁਰ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ 50 ਦੇ ਕਰੀਬ ਨੌਜਵਾਨਾਂ ਨੇ ਭਾਗ ਲਿਆ। ਜਿਨ੍ਹਾਂ ਨੂੰ ਤਿੰਨ ਗਰੁੱਪਾਂ ਵਿੱਚ ਵੰਡਿਆ ਗਿਆ ਸੀ।

ਗਰੁੱਪ ਏ ਵਿੱਚ ਗਰਨੂਰ ਸਿੰਘ ਨੇ ਪਹਿਲਾਂ ਬਿਕਰਮਜੀਤ ਸਿੰਘ ਨੇ ਦੂਜਾ ਅਤੇ ਗੁਰ ਸੇਵਕ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।  ਗਰੁੱਪ ਬੀ – ਮਨਜੀਤ ਸਿੰਘ ਨੇ ਪਹਿਲਾ ਜਸਕਰਨ ਨੇ ਦੂਜਾ ਗਗਨਪ੍ਰੀਤ ਨੇ ਤੀਸਰਾ ਅਤੇ ਗਰੁੱਪ ਸੀ –  ਗੁਰਬਾਜ ਸਿੰਘ ਨੇ ਪਹਿਲਾ ਜਸਪ੍ਰੀਤ ਸਿੰਘ ਨੇ ਦੂਸਰਾ ਹਰਜੋਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਪਹਿਲੇ ਦੂਜੇ ਤੇ ਤੀਸਰੇ ਸਥਾਨ ਤੇ ਆਉਣ ਵਾਲੇ ਅਤੇ ਸਾਰੇ ਹੀ ਭਾਗ ਲੈਣ ਵਾਲੇ ਹਰ ਨੌਜਵਾਨ ਨੂੰ ਆਕਰਸ਼ਕ ਨਾਮ ਦਿੱਤੇ ਗਏ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਇਸ ਮੌਕੇ ਕੁਲਵਿੰਦਰ ਸਿੰਘ ਟੋਨੀ, ਹਰਜਿੰਦਰ ਸਿੰਘ ਭੂਈ, ਪਰਮਜੀਤ ਸਿੰਘ ਨੌਤਾ, ਓੰਕਾਰ ਸਿੰਘ ਫਲੋਰਾ, ਹਰਵਿੰਦਰ ਸਿੰਘ ਭੂਈ, ਕਮਲਜੀਤ ਸਿੰਘ ਬਿੱਟੂ, ਭੁਪਿੰਦਰ ਸਿੰਘ ਕਲਰਾ, ਗੁਰ ਪਰਨੀਤ ਸਿੰਘ ਨੌਤਾ, ਹਰਜਿੰਦਰ ਸਿੰਘ, ਅੰਮ੍ਰਿਤ ਪਾਲ ਸਿੰਘ ਫਲੋਰਾ, ਜੋਤ ਸਿੰਘ, ਤਰਨਜੋਤ ਸਿੰਘ, ਹਰਮਨਦੀਪ ਸਿੰਘ, ਹਰਜੋਤ ਸਿੰਘ, ਅਮਰਜੀਤ ਸਿੰਘ ਭੋਗਪੁਰੀਆ, ਤਰਨਜੀਤ ਸਿੰਘ ਭੋਗਲ, ਬਲਦੀਪ ਸਿੰਘ, ਅਰਸ਼ਦੀਪ ਸਿੰਘ, ਨਿਰਮਲ ਸਿੰਘ ਬੰਸਲ, ਜਸਵਿੰਦਰ ਸਿੰਘ ਬਿਰਦੀ, ਗੁਰਮੁਖ ਸਿੰਘ ਸੂਰੀ, ਹਰਵਿੰਦਰ ਸਿੰਘ ਬੰਸਲ, ਇੰਦਰਜੀਤ ਸਿੰਘ ਵਿਰਦੀ, ਅਵਤਾਰ ਸਿੰਘ ਸਿਆਣ, ਭਾਈ ਸੁਰਿੰਦਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top