ਮਾਨਯੋਗ ਸ੍ਰੀ ਸੁਰੇਂਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰ ਤੇ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸ੍ਰੀ ਸਰਬਜੀਤ ਸਿੰਘ P.P.S ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਅਤੇ ਸ੍ਰੀ ਪਰਮਿੰਦਰ ਸਿੰਘ P.P.S ਉੱਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ਼ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੇ ਅਧੀਨ ਵਿਸ਼ੇਸ਼ ਟੀਮਾਂ ਵੱਲੋਂ ਪਿਛਲੇ ਕੁਝ ਅਰਸੇ ਤੋਂ ਜਿਲ੍ਹਾ ਹੁਸ਼ਿਆਰਪੁਰ ਦੇ ਏਰਿਆ ਵਿੱਚ ਗੁਰਦੁਆਰਾ ਸਾਹਿਬ ਅਤੇ ਮੰਦਰਾਂ ਦੀਆਂ ਗੋਲਕਾ ਵਿੱਚੋਂ ਪੈਸੇ ਚੋਰੀ ਕਰਨ ਵਾਲੇ ਗਿਰੋਹ ਨੂੰ ਟਰੇਸ ਕਰਕੇ 3 ਦੋਸ਼ੀ ਗ੍ਰਿਫਤਾਰ ਕਰਨ ਅਤੇ ਨਜਾਇਜ ਅਸਲਾ, ਅਫੀਮ ਸਪਲਾਈ ਕਰਨ ਵਾਲੇ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 1 ਰਿਵਾਲਵਰ 32 ਬੋਰ ਸਮੇਤ 7 ਰੋਂਦ ਜਿੰਦਾ ਅਤੇ 100 ਗ੍ਰਾਮ ਅਫੀਮ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਪਿਛਲੇ ਕੁੱਝ ਅਰਸੇ ਤੋਂ ਜਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਏਰਿਆ ਵਿੱਚ ਗੁਰਦੁਆਰਾ ਸਾਹਿਬ ਅਤੇ ਮੰਦਰਾਂ ਦੀਆਂ ਗੋਲਕਾਂ ਵਿੱਚੋਂ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਪੈਸੇ ਚੋਰੀ ਕੀਤੇ ਜਾ ਰਹੇ ਸਨ ਜੋ ਉਕਤ ਚੋਰੀਆਂ ਕਰਨ ਵਾਲੇ ਵਿਅਕਤੀਆਂ ਨੂੰ ਸੀ.ਆਈ.ਏ. ਸਟਾਫ ਦੀਆਂ ਵੱਖ-ਵੱਖ ਟੀਮਾਂ ਵਲੋਂ ਟੈਕਨੀਕਲ ਤੋਰ ਤੇ ਟਰੇਸ ਕਰਕੇ ਦੋਸ਼ੀਆਂ ਨੂੰ ਟਰੇਸ ਕਰਕੇ ਦੋਸ਼ੀਆਂਨ ਯਕੂਬ ਦੀਨ ਉਰਫ ਕਾਕੂ ਪੁੱਤਰ ਰਾਣੂ ਦੀਨ ਵਾਸੀ ਜੋਂਟਾ ਥਾਣਾ ਨੂਰਪੁਰ ਜਿਲ੍ਹਾ ਕਾਂਗੜਾ, ਨਜੀਰ ਪੁੱਤਰ ਮੀਰ ਹਮਜਾ ਵਾਸੀ ਹੁਸੈਨਪੁਰ ਥਾਣਾ ਬੁੱਲੋਵਾਲ ਅਤੇ ਰਹਿਮਤ ਅਲੀ ਪੁੱਤਰ ਮੁਹੰਮਦ ਅਲੀ ਵਾਸੀ ਹੁਸੈਨਪੁਰ ਥਾਣਾ ਬੁੱਲੋਵਾਲ ਨੂੰ ਗ੍ਰਿਫਤਾਰ ਕੀਤਾ ਹੈ। ਜੋ ਉਕਤ ਵਿਅਕਤੀਆਂ ਨੇ ਪੁੱਛ ਗਿੱਛ ਦੋਰਾਨ ਦੱਸਿਆ ਕਿ ਉਹਨਾਂ ਨੇ ਮੰਦਰਾਂ ਅਤੇ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਤੋੜ ਕੇ 17/18 ਚੋਰੀਆਂ ਕੀਤੀਆਂ ਹਨ। ਦੋਸ਼ੀਆਂ ਪਾਸੋਂ
ਪੁੱਛ ਗਿੱਛ ਜਾਰੀ ਹੈ।
ਇਸ ਪ੍ਰਕਾਰ ਕੱਲ ਮਿਤੀ 27.12.2023 ਨੂੰ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਵਿੱਚ ਤਾਇਨਾਤ ਏ.ਐਸ.ਆਈ ਕੋਸ਼ਲ ਚੰਦਰ ਦੀ ਵਿਸ਼ੇਸ਼ ਟੀਮ ਵੱਲੋਂ ਪਿੱਪਲਾਂਵਾਲਾ ਹੁਸ਼ਿਆਰਪੁਰ ਤੋਂ ਨਸ਼ਾ ਅਤੇ ਹਥਿਆਰ ਸਪਲਾਈ ਕਰਨ ਵਾਲੇ ਇੱਕ ਵਿਅਕਤੀ ਜਸਕਰਨ ਸਿੰਘ ਉਰਫ ਕਿੰਨੂੰ ਪੁੱਤਰ ਪਰਮਿੰਦਰ ਸਿੰਘ ਵਾਸੀ ਕੰਧਾਲੀ ਨਾਰੰਗਪੁਰ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਨੂੰ 100 ਗ੍ਰਾਮ ਅਫੀਮ, 1 ਰਿਵਾਲਵਰ 32 ਬੋਰ ਸਮੇਤ 7 ਜਿੰਦਾ ਕਾਰਤੂਸ ਦੇ ਕਾਬੂ ਕਰਕੇ ਦੋਸ਼ੀ ਖਿਲਾਫ ਮੁੱਕਦਮਾ ਨੰਬਰ 315 ਮਿਤੀ 27-12-2023 ਅ.ਧ. 18-61-85 ਐਨ.ਡੀ.ਪੀ.ਐਸ. ਐਕਟ, 25-54-59 ਅਸਲਾ ਐਕਟ ਥਾਣਾ ਮਾਡਲ ਟਾਉਨ ਹੁਸ਼ਿਆਰਪੁਰ ਦਰਜ ਕੀਤਾ ਹੈ।

















































