ਗੁਰਵਿੰਦਰ ਸਿੰਘ ਸਾਬੀ ਪਿੰਡ ਕੋਟਲੀ ਖ਼ਾਸ ਦੇ ਬਣੇ ਸਰਪੰਚ

ਭੰਗਾਲਾ:- ਪੰਜਾਬ ਵਿਚ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਮੁਕੇਰੀਆਂ ਅਧੀਨ ਪੈਂਦੇ ਪਿੰਡ ਕੋਟਲੀ ਖ਼ਾਸ ਵਿਖੇ ਹੋਈਆਂ ਪੰਚਾਇਤੀ ਚੋਣਾਂ ਵਿਚ ਸਰਪੰਚ ਗੁਰਵਿੰਦਰ ਸਿੰਘ ਸਾਬੀ S/O ਕਾਬਲ ਸਿੰਘ ਸੈਣੀ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾ ਕੇ ਵੱਡੇ ਬਹੁਮਤ ਨਾਲ ਜਿੱਤੇ। ਇਸ ਮੌਕੇ ਉਨ੍ਹਾਂ ਨਾਲ ਮਾਸਟਰ ਬਸੰਤ ਸਿੰਘ, ਮਨੋਹਰ ਸਿੰਘ Ex CRPF, ਸਤਨਾਮ ਸਿੰਘ, ਪੂਜਾ ਦੇਵੀ, ਸੁਨੀਤਾ, ਸੁਖਵਿੰਦਰ ਕੌਰ ਮੈਂਬਰ ਪੰਚਾਇਤ ਚੁਣੇ ਗਏ। ਇਸ ਮੌਕੇ ਜਿੱਤੇ ਹੋਏ ਸਰਪੰਚ ਗੁਰਵਿੰਦਰ ਸਿੰਘ ਸਾਬੀ ਨੇ ਕਿਹਾ ਕਿ ਉਹ ਪਿੰਡ ਦੇ ਲੋਕਾਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਚੋਣਾਂ ਨੂੰ ਪੂਰੇ ਅਮਨ-ਅਮਾਨ ਨਾਲ ਨੇਪਰੇ ਚਾੜ੍ਹਿਆ ਅਤੇ ਉਸ ਨੂੰ ਇਹ ਜ਼ਿੰਮੇਵਾਰ ਨਿਭਾਉਣ ਲਈ ਅਹਿਮ ਰੋਲ ਅਦਾ ਕੀਤਾ। ਉਨ੍ਹਾਂ ਕਿਹਾ ਕਿ ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਪਿੰਡ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ।

Leave a Comment

Your email address will not be published. Required fields are marked *

Scroll to Top