ਨਵੀਂ ਦਿੱਲੀ – ਆਸਾਮ ਦੇ ਪੁਲਸ ਮੁਖੀ ਗਿਆਨੇਂਦਰ ਪ੍ਰਤਾਪ ਸਿੰਘ ਨੂੰ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਪਰਸੋਨਲ ਮੰਤਰਾਲਾ ਦੇ ਹੁਕਮ ‘ਚ ਦਿੱਤੀ ਗਈ ਹੈ। ਗਿਆਨੇਂਦਰ ਪ੍ਰਤਾਪ ਸਿੰਘ 1991 ਬੈਚ ਦੇ ਆਸਾਮ-ਮੇਘਾਲਿਆ ਕੇਡਰ ਦੇ ਭਾਰਤੀ ਪੁਲਸ ਸੇਵਾ ਦੇ ਅਧਿਕਾਰੀ ਹਨ।
ਹੁਕਮਾਂ ‘ਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਉਨ੍ਹਾਂ ਦੀ ਸੇਵਾਮੁਕਤੀ ਭਾਵ 30 ਨਵੰਬਰ, 2027 ਤੱਕ ਸੀ. ਆਰ. ਪੀ. ਐੱਫ. ਦੇ ਡਾਇਰੈਕਟਰ ਜਨਰਲ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। 31 ਦਸੰਬਰ, 2024 ਨੂੰ ਅਨੀਸ਼ ਦਿਆਲ ਸਿੰਘ ਦੀ ਸੇਵਾਮੁਕਤੀ ਤੋਂ ਬਾਅਦ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਵਿਤੁਲ ਕੁਮਾਰ ਫੋਰਸ ਦੇ ਕਾਰਜਕਾਰੀ ਮੁਖੀ ਹਨ।

















































