ਜਲੰਧਰ (ਰਿਪੋਰਟਰ- ਅਜੇ ਕੁਮਾਰ) – ਜਲੰਧਰ ਵਿਚ ਅਕਾਲੀਦਲ ਨੂੰ ਵੱਡਾ ਝਟਕਾ ਯੂਥ ਅਕਾਲੀਦਲ ਪੰਜਾਬ ਦੇ ਜਰਨਲ ਸਕੱਤਰ ਹਰਮਨਪ੍ਰੀਤ ਸਿੰਘ ਅਸੀਜਾ ਜੀ ਅਤੇ ਜਲੰਧਰ ਯੂਥ ਅਕਾਲੀਦਲ ਦੇ ਸੀਨੀਅਰ ਮੀਤ ਪ੍ਰਧਾਨ ਗਗਨਦੀਪ ਸਿੰਘ ਅਸੀਜਾ ਜੀ ਆਪਣੇ ਸਾਥੀਆਂ ਸਮੇਤ ‘ਆਪ’ ਵਿਚ ਸ਼ਾਮਲ ।
ਅੱਜ ਜਲੰਧਰ ਵਿਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਮਜ਼ਬੂਤੀ ਮਿਲੀ ਜਦੋ ਜਲੰਧਰ ਦੇ ਯੂਥ ਵਿਚ ਚੰਗੀ ਪਕੜ ਰੱਖਣ ਵਾਲੇ ਯੂਥ ਅਕਾਲੀਦਲ ਪੰਜਾਬ ਦੇ ਜਰਨਲ ਸਕੱਤਰ ਹਰਮਨਪ੍ਰੀਤ ਸਿੰਘ ਅਸੀਜਾ ਜੀ ਨੇ ਅਕਾਲੀਦਲ ਨੂੰ ਸ਼ਦ ਕੇ ਆਮ ਆਦਮੀ ਪਾਰਟੀ ਦਾ ਪਲਾ ਫੜ੍ਹ ਲਿਆ ਉਹਨਾਂ ਦੇ ਨਾਲ ਹੀ ਯੂਥ ਅਕਾਲੀਦਲ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਗਗਨਦੀਪ ਸਿੰਘ ਅਸੀਜਾ ਜੀ ਵੀ ਆਪਣੇ ਹੋਰ ਸਾਥੀਆਂ ਸਮੇਥ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ । ਇਹ ਜੁਆਇਨਿੰਗ ਉਚੇਚੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਨੇ ਕਰਵਾਈ ਅਤੇ ਦੋਨਾ ਯੂਥ ਲੀਡਰਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਵਿਸ਼ਵਾਸ ਦਵਾਇਆ ਕੀ ਉਹਨਾਂ ਨੂੰ ਪਾਰਟੀ ਵਿੱਚ ਬੰਦਾ ਮਾਨ ਸਤਕਾਰ ਦਿੱਤਾ ਜਾਏਗਾ । ਇਸ ਦੇ ਨਾਲ ਹੀ ਹਰਮਨ ਅਸੀਜਾ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕੀ ਜਿਸ ਤਰਾ ਉਹ ਯੂਥ ਨੂੰ ਨਾਲ ਲੈ ਕੇ ਪੰਜਾਬ ਦੇ ਹਿੱਤ ਲਈ ਦਿਨ ਰਾਤ ਮਿਹਨਤ ਕਰਦੇ ਹਨ ਅਸੀ ਵੀ ਇਸੇ ਤਰਾਂ ਹੀ ਪੰਜਾਬ ਅਤੇ ਪਾਰਟੀ ਦੀ ਚੜਦੀ ਕਲਾ ਲਈ ਦਿਨ ਰਾਤ ਮਿਹਨਤ ਕਰਾਂਗੇ ਜਿਸ ਤੋ ਬਾਦ ਗਗਨਦੀਪ ਅਸੀਜਾ ਜੀ ਨੇ ਵਿਸ਼ਵਾਸ ਦਵਾਇਆ ਕੀ ਜਲੰਧਰ ਵਿਚ ਹੋ ਰਹਿਆਂ ਜ਼ਿਮਨੀ ਚੋਣਾਂ ਵਿੱਚ ਪਾਰਟੀ ਕੈਂਡੀਡੇਟ ਸ੍ਰੀ ਮੋਹਿੰਦਰ ਭੱਗਤ ਜੀ ਦੀ ਜਿੱਤ ਨੂੰ ਮੁਕੰਮਲ ਬਣਨ ਲਈ ਦਿਨ ਰਾਤ ਮਿਹਨਤ ਕਰਾਂਗੇ ਅਤੇ ਭਗਤ ਜੀ ਨੂੰ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਪੇਜਾਂਗੇ

















































