10 ਹਜ਼ਾਰ ਦਾ ਡਰੋਨ, ਕਿਸਾਨ 5 ਲੱਖ ਦਾ ਡਰੋਨ ਸੁੱਟਣ ਲਈ ਲਿਆਏ

ਹਰਿਆਣਾ -ਸਰਕਾਰ ਤੇ ਦਬਾਅ ਬਣਾਉਣ ਲਈ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਸ਼ੁਕਰਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ ਹਰਿਆਣਾ ਪੁਲਿਸ ਦੇ ਡਰੋਨਾਂ ਦਾ ਜਵਾਬ ਦੇਣ ਲਈ ਆਪਣੇ ਡਰੋਨ ਲਿਆਏ ਗਏ ਹਨ। ਕਿਸਾਨਾਂ ਨੇ ਪੁਲਸ ਦੇ ਡਰੋਨਾਂ ਨੂੰ ਡੇਗਣ ਲਈ ਪਤੰਗਾ ਦਾ ਇਸਤੇਮਾਲ ਕੀਤਾ ਸੀ। ਕਿਸਾਨ ਨੇ ਦੱਸਿਆ ਕਿ ਸਾਡੇ ਭਰਾ ਬਹੁਤ ਜ਼ਖ਼ਮੀ ਹੋ ਰਹੇ ਹਨ।

ਇਸ ਲਈ ਪੁਲਿਸ ਦੇ ਡਰੋਨਾਂ ਵਲੋਂ ਸੁੱਟੇ ਜਾ ਰਹੇ ਹੰਝੂ ਗੈਸ ਦੇ ਗੋਲਿਆਂ ਦਾ ਇਸ ਡਰੋਨ ਨਾਲ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੱਲ੍ਹ ਅਸੀਂ ਪਤੰਗ ਰਾਹੀਂ 5 ਲੱਖ ਦਾ ਡਰੋਨ ਡੇਗਿਆ ਸੀ।ਸਾਡਾ ਮਕਸਦ ਡਰੋਨ ਦਾ ਇਸਤੇਮਾਲ ਕਰਕੇ ਡਰੋਨ ਨੂੰ ਡੇਗਣਾ ਹੈ।

ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ,ਕਿਸਾਨੀ ਕਰਜ਼ਾ ਮੁਆਫ਼ੀ, ਪੁਲਿਸ ਚ ਦਰਜ ਕੇਸ ਵਾਪਸ ਲੈਣ,ਲਖੀਮਪੁਰੀ ਖੀਰੀ ਹਿੰਸਾ ਦੇ ਪੀੜਤਾਂ ਨੂੰ ਰਾਹਤ ਦੇਣ ਦੀ ਮੰਗ ਕਰ ਰਹੀ ਹੈ। ਪਿਛਲੇ ਅੰਦੋਲਨ ਦੌਰਾਨ ਮਾਰੇ ਗਏ, ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

Leave a Comment

Your email address will not be published. Required fields are marked *

Scroll to Top