ਸ਼ੰਭੂ ਬਾਰਡਰ -ਕਿਸਾਨਾ ਤੇ ਸਰਕਾਰਾਂ ਵਿਚਾਲੇ ਐਤਵਾਰ ਚ ਚੌਥੇ ਦੌਰ ਦੀ ਮੀਟਿੰਗ ‘ਚ ਗੱਲ ਕਿਸੇ ਵੀ ਸਿਰੇ ਨਹੀਂ ਚੜ੍ਹ ਸਕੀ। ਕਿਸਾਨਾਂ ਨੇ ਦਿੱਲੀ ਮਾਰਚ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਮੰਤਰੀਆਂ ਵਿਚਾਲੇ ਚਾਰ ਦੌਰ ਦੀਆਂ ਮੀਟਿੰਗਾਂ ਦੌਰਾਨ ਪੰਜ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਜਾਣ ਦਾ ਐਲਾਨ ਕੀਤਾ ਹੈ।
ਹਰਿਆਣਾ ਸਰਕਾਰ ਕਿਸਾਨਾਂ ਦੀਆਂ ਵੱਡੀਆਂ -ਵੱਡੀਆ ਮਸ਼ੀਨਾਂ ਦੇਖ ਕੇ ਅਲਰਟ ਹੋ ਗਈ ਹੈ। ਹਰਿਆਣਾ ਪੁਲਿਸ ਨੇ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਬੈਰੀਕੇਡ ਤੋੜੇ ਤਾਂ ਕਾਨੂੰਨੀ ਕਾਰਵਾਈ ਹੋਵੇਗੀ।
ਪੁਲਿਸ ਨੇ ਬੈਰੀਕੇਡਿਗ ਮਜ਼ਬੂਤ ਕਰਦਿਆਂ ਸੁਰੱਖਿਆ ਬਲਾਂ ਦੀ ਨਫ਼ਰੀ ਵੀ ਵਧਾ ਦਿੱਤੀ ਹੈ। ਸੀਮਾ ਉੱਤੇ ਪੈਂਦੇ ਸਾਰੇ ਛੋਟੇ ਤੇ ਵੱਡੇ ਰਸਤਿਆਂ ਤੇ ਪੰਜਾਬ ਹਰਿਆਣਾ ਪੁਲਿਸ ਦਾ ਪਹਿਲਾ ਵਧਾ ਦਿੱਤਾ ਗਿਆ ਹੈ ਕਿਸਾਨ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਪੰਜਾਬ ਹਰਿਆਣਾ ਦੇ ਬਾਰਡਰ ਤੋਂ ਅੱਗੇ ਦਿੱਲੀ ਵੱਲ ਰਵਾਨਾ ਹੋਣ ਗੇ। ਸ਼ੰਭੂ ਬੈਰੀਅਰ ਤੇ ਕਿਸਾਨਾਂ ਦੀ ਗਿਣਤੀ ਵਧ ਗਈ ਹੈ।

















































