ਜਲੰਧਰ ( ਦਲਜੀਤ ਸਿੰਘ ਕਲਸੀ ) – ਸਾਈ ਜਮਲੇ ਸ਼ਾਹ ਜੀ ਵੈਲਫੇਅਰ ਸੋਸਾਇਟੀ ਵੱਲੋਂ ਬੀਬੀ ਸ਼ਰੀਫਾਂ ਜੀ ਦੇ ਆਸ਼ੀਰਵਾਦ ਨਾਲ ਪਿੰਡ ਹਰੀਪੁਰ ਵਿਖੇ ਦਰਬਾਰ ਹਜਰਤ ਬਾਬਾ ਕਮਾਲ ਸ਼ਾਹ ਜੀ ਦੇ ਦੋ ਰੋਜਾ ਉਰਸ 14 ਦੇ 15 ਜੂਨ ਨੂੰ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਮ ਮਨਾਇਆ ਗਿਆ 14 ਜੂਨ ਨੂੰ ਚਿਰਾਗ ਰੋਸ਼ਨ ਕਰਨ ਉਪਰੰਤ ਦੇਰ ਰਾਤ ਤੱਕ ਕਵਾਲੀਆਂ ਦਾ ਦੌਰ ਚੱਲਿਆ 15 ਜੂਨ ਨੂੰ ਸਵੇਰੇ ਝੰਡੇ ਅਤੇ ਚਾਦਰ ਦੀ ਰਸਮ ਕਰਨ ਤੋਂ ਬਾਅਦ ਪੰਜਾਬ ਦੇ ਨਾਮਵਰ ਕਲਾਕਾਰਾਂ ਨੇ ਆਪਣੀਆਂ ਸੂਫੀਆਂ ਕਲਾਮਾਂ ਰਾਹੀਂ ਦਰਬਾਰ ਵਿੱਚ ਸੰਗਤਾਂ ਦਾ ਪੀਰਾਂ ਨਾਲ ਜੋੜਨਾ ਕੀਤਾ l ਉਦੇਸੀਆਂ ਤੋਂ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਆਏ ਹੋਏ ਪਤਵੰਤੇ ਸੱਜਣਾਂ ਨੂੰ ਸਰੋਪਾਓ ਭੇਟ ਕਰਕੇ ਨਿਵਾਜਿਆ ਗਿਆl ਆਈਆਂ ਹੋਈਆਂ ਸੰਗਤਾਂ ਵਾਸਤੇ ਪਿੰਡ ਹਰੀਪੁਰ ਦੀ ਸੰਗਤ ਵੱਲੋਂ ਠੰਡੇ ਮਿੱਠੇ ਜਲ ਕੋਲਡ ਡਰਿੰਕ ਅਤੇ ਸ਼ਦਾਈਆਂ ਦੇ ਲੰਗਰ ਲਾਏ ਗਏ। ਵੱਖ ਵੱਖ ਡੇਰਿਆਂ ਤੋਂ ਆਏ ਮਹਾਂਪੁਰਸ਼ਾਂ ਨੂੰ ਦਰਬਾਰ ਵੱਲੋਂ ਸਨਮਾਨਿਤ ਕੀਤਾ ਗਿਆ lਸਾਰੇ ਹੀ ਮਹਾਂਪੁਰਸ਼ਾਂ ਨੂੰ ਸੰਗਤ ਨੇ ਬੜੇ ਪਿਆਰ ਨਾਲ ਨਮਸਕਾਰਾਂ ਕੀਤੀਆਂl ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏl ਸਾਈ ਜਮਲੇ ਸ਼ਾਹ ਵੈਲਫੇਅਰ ਸੋਸਾਇਟੀ ਉਦੇਸੀਆਂ ਵਧਾਈ ਦੇ ਪਾਤਰ ਹਨ ਜਿਨਾਂ ਨੇ ਬੜੇ ਸੁਚੱਜੇ ਢੰਗ ਨਾਲ ਮੇਲੇ ਨੂੰ ਸੰਪੂਰਨ ਕੀਤਾl

















































