ਸਿਹਤ ਵਿਭਾਗ ਦੀ ਟੀਮ ਨੇ ਡੇਂਗੂ ਤੋਂ ਬਚਾਓ ਲਈ ਕੀਤਾ ਜਾਗਰੂਕਤਾ ਦਾ ਸੰਚਾਰ :- ਡਾਕਟਰ ਰਮਨ ਕੁਮਾਰ

ਮੁਕੇਰੀਆਂ (ਸੋਨੂ ਥਾਪਰ) – ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਪਵਨ ਕੁਮਾਰ ਅਤੇ ਜ਼ਿਲਾ ਐਪੀਡਮੋਲੋਜਿਸਟ ਡਾਕਟਰ ਜਗਦੀਪ ਸਿੰਘ ਦੇ ਹੁਕਮਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਮੁਕੇਰੀਆਂ ਡਾਕਟਰ ਰਮਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਪੈਸ਼ਲ ਡੇਂਗੂ ਸਰਵੇ ਲਈ ਮੁਕੇਰੀਆਂ ਦੇ 15 ਵਾਰਡਾਂ ਵਿੱਚ ਟੀਮਾਂ ਬਣਾ ਕੇ ਸਰਵੇ ਲਈ ਰਵਾਨਾ ਕੀਤੀਆਂ ਗਈਆਂ। ਇਹਨਾਂ ਟੀਮਾਂ ਵਿੱਚ ਸੁਆਮੀ ਪ੍ਰੇਮਾਨੰਦ ਮਹਾ ਵਿਦਿਆਲਿਆ ਨਰਸਿੰਗ ਕਾਲਜ ਮੁਕੇਰੀਆਂ ਦੇ ਵਿਦਿਆਰਥੀ, ਟੀਚਰ ਸਾਹਿਬਾਨ, ਸਿਹਤ ਵਿਭਾਗ ਦੇ ਮਲਟੀ ਪਰਪਜ ਹੈਲਥ ਵਰਕਰ (ਮੇਲ) ਅਤੇ ਬਰੀਡਿੰਗ ਸਮੇਤ ਡੋਰ ਟੂ ਡੋਰ ਅਰਬਨ ਮੁਕੇਰੀਆਂ ਵਿਖੇ ਡੇਂਗੂ ਸਰਵੇ ਲਈ ਅਤੇ ਜਾਗਰੂਕਤਾ ਲਈ ਭੇਜਿਆ ਗਿਆ। ਇਹਨਾਂ ਟੀਮਾਂ ਦੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਮਨ ਕੁਮਾਰ ਅਤੇ ਹੈਲਥ ਇੰਸਪੈਕਟਰ ਸੁਖ ਦਿਆਲ, ਸਰਵਣ ਮਸੀਹ ਸ਼ੇਰਗਿਲ, ਸੁਨੀਲ ਕੁਮਾਰ ਦੁਆਰਾ ਸੁਪਰਵੀਜ਼ਨ ਕੀਤੀ ਗਈ। ਇਹਨਾਂ ਟੀਮਾਂ ਨੇ ਮਿਲ ਕੇ ਲਗਭਗ 3707 ਘਰਾਂ ਦਾ ਸਰਵੇ ਕੀਤਾ ਅਤੇ ਲਗਭਗ 10 ਘਰਾਂ ਵਿੱਚ ਡੇਂਗੂ ਦਾ ਲਾਰਵਾ ਮਿਲਣ ਤੇ ਮੌਕੇ ਤੇ ਹੀ ਲਾਰਵੇ ਨੂੰ ਨਸ਼ਟ ਕਰ ਦਿੱਤਾ । ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਹੋਇਆਂ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਮਨ ਕੁਮਾਰ ਜੀ ਨੇ  ਦੱਸਿਆ ਕਿ ਅਰਬਨ ਮੁਕੇਰੀਆਂ, ਬਲਾਕ ਬੁੱਢਾਵੜ, ਹਾਜੀਪੁਰ ਅਤੇ ਨੇੜੇ ਦੇ ਪਿੰਡਾਂ ਤੋਂ ਡੇਂਗੂ ਦੇ ਸ਼ੱਕੀ ਮਰੀਜਾਂ ਦਾ ਇਲਾਇਜਾ ਕਨਫਰਮੇਟਰੀ ਟੈਸਟ ਕੀਤਾ ਗਿਆ ਅਤੇ ਜੁਲਾਈ ਮਹੀਨੇ ਤੋਂ ਲੈ ਕੇ ਅੱਜ ਤੱਕ  41 ਮਰੀਜ਼ ਡੇਂਗੂ ਪੋਜੀਟਿਵ ਪਾਏ  ਗਏ।ਇਹਨਾਂ ਮਰੀਜ਼ਾਂ ਦਾ ਇਲਾਜ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਕੀਤਾ ਗਿਆ ਜੋ ਕਿ ਹੁਣ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਇਸ ਤੋਂ ਇਲਾਵਾ ਡਾਕਟਰ ਰਮਨ ਕੁਮਾਰ ਜੀ ਨੇ ਲੋਕਾਂ ਨੂੰ ਜਾਗਰੂਕਤਾ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਦੁਆਰਾ ਸਮੇਂ ਸਮੇਂ ਤੇ ਲੋਕਾਂ ਨੂੰ ਜਾਗਰੂਕਤਾ ਜਾਣਕਾਰੀ ਦੇਣ ਨਾਲ  ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਡੇਂਗੂ ਦੇ ਪੋਜੀਟਿਵ ਮਰੀਜ਼ਾਂ ਦੀ ਗਿਣਤੀ ਕਾਫੀ ਘੱਟ ਹੈ। ਇਸ ਮੌਕੇ ਤੇ ਹੈਲਥ ਇੰਸਪੈਕਟਰ ਸੁਖ ਦਿਆਲ, ਹੈਲਥ ਇੰਸਪੈਕਟਰ ਸਰਵਣ ਮਸੀਹ ਸ਼ੇਰਗਿੱਲ, ਹੈਲਥ ਇੰਸਪੈਕਟਰ ਸੁਨੀਲ ਕੁਮਾਰ, ਹੈਲਥ ਵਰਕਰ ਰਮਨ ਕੁਮਾਰ, ਅਮਰਜੀਤ ਸਿੰਘ, ਬਲਵਿੰਦਰ ਪਾਲ ਸਿੰਘ, ਪਰਵੀਨ ਕੁਮਾਰ, ਰਜਿੰਦਰ ਕੁਮਾਰ, ਬਰੀਡਿੰਗ ਚੈੱਕਕਰ ਤੋਂ ਇਲਾਵਾ ਨਰਸਿੰਗ ਸਕੂਲ ਦੇ ਟੀਚਰ ਅਤੇ ਵਿਦਿਆਰਥੀ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top