ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆ ਚੋਣਾਂ ਵਿੱਚ ਮੇਰੇ ਹਲਕੇ ਕਰਤਾਰਪੁਰ ਦੇ ਮੇਰੇ ਸਾਰੇ ਕਾਂਗਰਸੀ ਪਾਰਿਵਾਰਿਕ ਮੈਂਬਰਾਂ, ਵਰਕਰਾਂ ਅਤੇ ਹਲਕੇ ਦੀ ਲੀਡਰਸ਼ਿਪ ਨੇ ਬਹੁਤ ਹੀ ਤਨਦੇਹੀ ਤੇ ਮਨਦੇਹੀ ਨਾਲ ਮੇਰਾ ਸਾਥ ਦੇ ਕੇ ਹਾਕਮ ਸਰਕਾਰ ਸਰਕਾਰ ਦਾ ਬਹੁਤ ਜਿਆਦਾ ਦਬਾਅ ਹੋਣ ਦੇ ਬਾਵਜੂਦ ਵੀ ਡੱਟ ਕੇ ਚੋਣਾਂ ਲੜੀਆਂ ਹਨ। ਮੈਂ ਆਪਣੇ ਸਾਰੇ ਹਲਕੇ ਦੇ ਇੱਕ ਇੱਕ ਵੋਟਰ ਦਾ ਧੰਨਵਾਦ ਕਰਦਾ ਹਾਂ ਆਪ ਜੀ ਦਾ ਇਹ ਕਰਜ ਮੈਂ ਸੇਵਾ ਦੇ ਰੂਪ ਵਿੱਚ ਉਤਾਰਦਾ ਰਹਾਂਗਾ ।ਜੋ ਸਰਕਾਰ ਦਾ ਇਹਨਾ ਦਬਾਅ ਹੋਣ ਦੇ ਬਾਵਜੂਦ ਵੀ ਮੇਰੇ ਹਲਕੇ ਦੇ ਵੋਟਰਾਂ ਨੇ ਬਲਾਕ ਸੰਮਤੀ ਚਿੱਟੀ ਤੋਂ ਸ਼੍ਰੀਮਤੀ ਤਜਿੰਦਰ ਕੌਰ ਬਲਾਕ ਸੰਮਤੀ ਗਿੱਲ ਤੋਂ ਸ੍ਰੀਮਤੀ ਅੰਜੂ ਬਾਲਾ ਬਲਾਕ ਸੰਮਤੀ ਰੰਧਾਵਾ ਮਸੰਦਾ ਤੋਂ ਸ਼੍ਰੀਮਤੀ ਸੁਰਜੀਤ ਕੌਰ ਬਲਾਕ ਸੰਮਤੀ ਬੁਟਰਾ ਤੋਂ ਸ੍ਰੀ ਰਘਬੀਰ ਸਿੰਘ ਬਲਾਕ ਸੰਮਤੀ ਨੂਰਪੁਰ ਤੋਂ ਸ੍ਰੀਮਤੀ ਸਰਬਜੀਤ ਕੌਰ ਬਲਾਸਮਤੀ ਜੰਡੂ ਸਿੰਘਾਂ ਤੋਂ ਸ੍ਰੀ ਅੰਮ੍ਰਿਤਸਰ ਪਾਲ ਸਿੰਘ ਬਲਾਕ ਸੰਮਤੀ ਸਧਾਣਾ ਤੋਂ ਸ੍ਰੀਮਤੀ ਗੁਰਬਖਸ਼ ਕੌਰ ਬਲਾਕ ਨਗਜਾ ਤੋਂ ਸ੍ਰੀ ਸੁਰਿੰਦਰ ਕੁਮਾਰ ਕਾਂਗਰਸ ਪਾਰਟੀ ਦੇ ਨਿਸ਼ਾਨ ਤੇ ਜੇਤੂ ਰਹੇ ਹਨ ਜੋ ਮੇਰੇ ਵੱਲੋਂ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਹਲਕਾ ਦੇ ਸਮੁੱਚੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਸ ਤੋਂ ਬਿਨਾਂ ਜਿਹਨਾ ਉਮੀਦਵਾਰਾਂ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੜੀਆਂ ਹਨ ਉਹਨਾਂ ਉਮੀਦਵਾਰਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਹਲਕਿਆਂ ਦੇ ਸਮੂਹ ਵੋਟਰਾਂ ਨੇ ਦਿਨ ਰਾਤ ਇੱਕ ਕਰਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਪਹਿਰਾ ਤੇ ਦਿੰਦੇ ਹੋਏ ਹਾਕਮ ਪਾਰਟੀ ਦੇ ਦਬਾਅ ਹੋਣ ਦੇ ਬਾਵਜੂਦ ਵੀ ਵੱਡੀ ਤਦਾਦ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਈਆਂ ਹਨ ਜੋ ਬਹੁਤ ਹੀ ਥੋੜੀਆਂ ਵੋਟਾਂ ਦੇ ਫਰਕ ਨਾਲ ਪਿੱਛੇ ਰਹੇ ਹਨ ਜੋ ਇਹਨਾਂ ਸਾਰੇ ਉਮੀਦਵਾਰਾਂ ਨੂੰ ਮੇਰੇ ਵੱਲੋਂ ਤੇ ਕਾਂਗਰਸ ਹਾਈ ਕਮਾਂਡ ਵੱਲੋਂ ਚੋਣਾਂ ਵਿੱਚ ਵਧੀਆ ਪਰਫੋਰਮੈਂਸ ਦੇਣ ਦਾ ਧੰਨਵਾਦ ਅਤੇ ਮੁਬਾਰਕਬਾਦ।
ਰਜਿੰਦਰ ਸਿੰਘ (SSP Retd) ਹਲਕਾ ਇੰਚਾਰਜ ਕਾਂਗਰਸ, ਕਰਤਾਰਪੁਰ

















































