ਖੇਡਾਂ ਵਤਨ ਪੰਜਾਬ ਦੀਆਂ-2024, ਖੋਹ-ਖੋਹ ਅੰਡਰ-14 ਮੁਕਾਬਲੇ ’ਚ ਹਮੀਰੀ ਖੇੜਾ ਦੀ ਟੀਮ ਨੇ ਮਾਰੀ ਬਾਜ਼ੀ, ਵਾਲੀਬਾਲ ਅੰਡਰ-14 ਲੜਕੇ ਮੁਕਾਬਲੇ ’ਚ ਪੁਲਿਸ ਡੀ.ਏ.ਵੀ ਦੀ ਟੀਮ ਰਹੀ ਪਹਿਲੇ ਸਥਾਨ ’ਤੇ

ਜਲੰਧਰ, 4 ਸਤੰਬਰ:- ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀਆਂ ‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਜ਼ਿਲ੍ਹੇ ਵਿੱਚ ਕਰਵਾਏ ਜਾ ਰਹੇ ਬਲਾਕ ਪੱਧਰੀ ਟੂਰਨਾਮੈਂਟ ਦੇ ਪਹਿਲੇ ਫੇਜ਼ ਦੇ ਦੂਜੇ ਦਿਨ ਬਲਾਕ ਨਕੋਦਰ, ਰੁੜਕਾ ਕਲਾਂ, ਲੋਹੀਆਂ, ਮਹਿਤਪੁਰ, ਸ਼ਾਹਕੋਟ ਅਤੇ ਜਲੰਧਰ ਪੂਰਬੀ ਵਿਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੂਜੇ ਦਿਨ ਹੋਏ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਬਲਾਕ ਜਲੰਧਰ ਪੂਰਬੀ ਵਿਚ ਖੋਹ-ਖੋਹ ਅੰਡਰ-14 ਮੁਕਾਬਲੇ ਵਿੱਚ ਹਮੀਰੀ ਖੇੜਾ ਦੀ ਟੀਮ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਪੂਰਨਪੁਰ ਨੇ ਦੂਜਾ ਅਤੇ ਲੱਬੂ ਰਾਮ ਦੁਆਬਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।


ਵਾਲੀਬਾਲ ਅੰਡਰ-14 ਲੜਕੇ ਮੁਕਾਬਲੇ ਵਿਚ ਪੁਲਿਸ ਡੀ.ਏ.ਵੀ ਦੀ ਟੀਮ ਪਹਿਲੇ ਅਤੇ ਗੁਰੂ ਅੰਗਦ ਦੇਵ ਸਕੂਲ ਦੀ ਟੀਮ ਦੂਜੇ ਸਥਾਨ ֹ’ਤੇ ਰਹੀ । ਅੰਡਰ-17 ਮੁਕਾਬਲੇ ਵਿੱਚ ਲੜਕੀਆਂ ਦੀ ਕੇ.ਐਮ.ਵੀ. ਕਲੱਬ ਦੀ ਟੀਮ ਨੇ ਪਹਿਲਾ ਅਤੇ ਮਾਨਵ ਸਹਿਯੋਗ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਖੋਹ-ਖੋਹ ਅੰਡਰ-17 ਲੜਕੀਆਂ ਮੁਕਾਬਲੇ ਵਿਚ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ, ਏ.ਪੀ.ਜੇ ਸਕੂਲ ਦੀ ਟੀਮ ਨੇ ਦੂਜਾ ਅਤੇ ਪੀ.ਸੀ.ਐਮ.ਐਮ.ਡੀ. ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਸ਼ਾਹਕੋਟ ਖੋਹ-ਖੋਹ ਅੰਡਰ-14 ਲੜਕੇ ਵਿਚ ਤਲਵੰਡੀ ਬੂਟੀਆਂ ਦੀ ਟੀਮ ਨੇ ਪਹਿਲਾ, ਸਰਕਾਰੀ ਹਾਈ ਸਕੂਲ ਕੋਟਲਾ ਸੂਰਜ ਮੱਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੋਹ-ਖੋਹ ਅੰਡਰ-17 ਲੜਕੇ ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ਕੋਟਲਾ ਸੂਰਜ ਮੱਲ ਦੀ ਟੀਮ ਨੇ ਪਹਿਲਾ ਅਤੇ ਪਿੰਡ ਪਿੱਪਲੀ ਨੇ ਸਰਕਾਰੀ ਮਿਡਲ ਸਕੂਲ ਤਲਵੰਡੀ ਬੂਟੀਆਂ ਨੂੰ ਹਰਾ ਕੇ ਦੂਜਾ ਸਥਾਨ ਪ੍ਰਾਪਤ ਕੀਤਾ।
ਖੋਹ-ਖੋਹ ਅੰਡਰ-14 ਲੜਕੀਆਂ ਮੁਕਾਬਲੇ ਵਿਚ ਸਰਕਾਰੀ ਮਿਡਲ ਸਕੂਲ ਤਲਵੰਡੀ ਬੂਟੀਆਂ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਕੋਟਲਾ ਸੂਰਜ ਮੱਲ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਖੋਹ-ਖੋਹ ਅੰਡਰ-17 ਲੜਕੀਆਂ ਮੁਕਾਬਲੇ ਵਿਚ ਸਰਕਾਰੀ ਹਈ ਸਕੂਲ ਨਵਾਂ ਪਿੰਡ ਅਕਾਲੀਆਂ ਦੀ ਟੀਮ ਨੇ ਪਹਿਲਾ, ਪਿੰਡ ਰੇਜੂਵਾਂ ਦੀ ਟੀਮ ਨੇ ਦੂਜਾ ਸਥਾਨ ਅਤੇ ਸਰਕਾਰੀ ਮਿਡਲ ਸਕੂਲ ਤਲਵੰਡੀ ਬੂਟੀਆਂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਸਰਕਲ ਸਟਾਈਲ ਅੰਡਰ-14 ਲੜਕੇ ਮੁਕਾਬਲੇ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਈਲ ਲੜਕੇ ਅੰਡਰ-17 ਮੁਕਾਬਲੇ ਵਿਚ ਸ.ਸ.ਸ. ਸਕੂਲ ਨੰਗਲ ਦੀ ਟੀਮ ਨੇ ਪਹਿਲਾ ਅਤੇ ਪਿੰਡ ਲਸੂੜੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।


ਲੋਹੀਆਂ ਬਲਾਕ ਵਿਚ ਅੰਡਰ 14 ਲੜਕੇ ਮੁਕਾਬਲੇ ਵਿੱਚ ਕਬੱਡੀ ਸਰਕਲ ਸਟਾਈਲ ਵਿਚੋਂ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਦੀ ਟੀਮ ਨੇ ਪਹਿਲਾ, ਜਲੰਧਰ ਪਬਲਿਕ ਸਕੂਲ ਲੋਹੀਆਂ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲੂਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ ਕਬੱਡੀ ਮੁਕਾਬਲੇ ਵਿਚ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲੂਵਾਲ ਦੀ ਟੀਮ ਨੇ ਦੂਜਾ ਅਤੇ ਅਕਾਲ ਗਲੈਕਸੀ ਕਾਨਵੈਂਟ ਸਕੂਲ ਲੋਹੀਆਂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-21 ਲੜਕੇ ਕਬੱਡੀ ਸਰਕਲ ਸਟਾਈਲ ਮੁਕਾਬਲੇ ਵਿਚ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਦੀ ਟੀਮ ਨੇ ਪਹਿਲਾ, ਜਲੰਧਰ ਪਬਲਿਕ ਸਕੂਲ ਲੋਹੀਆਂ ਦੀ ਟੀਮ ਨੇ ਦੂਜਾ ਅਤੇ ਫੁੱਲਵਾੜੀ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਰੁੜਕਾ ਕਲਾਂ ਬਲਾਕ ਅਥਲੈਟਿਕਸ ਅੰਡਰ-14 ਲੜਕੀਆਂ 60 ਮੀਟਰ ਰੇਸ ਵਿਚ ਮਨਜੋਤ ਕੌਰ ਨੇ ਪਹਿਲਾ, ਮੇਨਕਾ ਨੇ ਦੂਜਾ ਅਤੇ ਏਕਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ । 600 ਮੀਟਰ ਈਵੈਂਟ ਵਿਚ ਮੇਨਕਾ ਨੇ ਪਹਿਲਾ, ਨੈਨਸੀ ਨੇ ਦੂਜਾ ਅਤੇ ਰਹਿਮਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਵਿਚ ਸਿਮਰਨ ਕੌਰ ਨੇ ਪਹਿਲਾ ਸਥਾਨ, ਹਰਜੋਤ ਕੌਰ ਨੇ ਦੂਜਾ ਅਤੇ ਮਨਕੀਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲਾਂਗ ਜੰਪ ਈਵੈਂਟ ਵਿਚ ਮਨਜੋਤ ਕੌਰ ਨੇ ਪਹਿਲਾ, ਅਮਨਪ੍ਰੀਤ ਨੇ ਦੂਜਾ ਅਤੇ ਹਰਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-21 ਲੜਕੀਆਂ 100 ਮੀਟਰ ਰੇਸ ਵਿਚ ਹਰਪ੍ਰੀਤ ਕੌਰ, 200 ਮੀਟਰ ਵਿਚ ਪਲਕ, 400 ਮੀਟਰ ਈਵੈਂਟ ਵਿਚ ਪੁਤਲੀ,  800 ਮੀਟਰ ਵਿਚ ਪਵਨਪ੍ਰੀਤ ਅਤੇ 1500 ਮੀਟਰ ਵਿਚ ਪੁਤਲੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ -21 ਲੜਕੇ ਵਿੱਚ ਵਾਈ ਐਫ ਸੀ ਰੁੜਕਾ ਕਲਾਂ ਦੀ ਟੀਮ ਨੇ ਪਹਿਲਾ, ਐਸ.ਟੀ.ਐਸ ਰਾਜ ਗੋਮਾਲ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਸੀ ਸੈਕੰਡਰੀ ਸਕੂਲ ਸਮਰਾਏ ਜੰਡਿਆਲਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਫੁੱਟਬਾਲ ਵਿਚ ਵਾਈ.ਐਫ.ਸੀ ਰੁੜਕਾ ਕਲਾਂ ਦੀ ਟੀਮ ਨੇ ਪਹਿਲਾ, ਜੰਡਿਆਲਾ ਫੁੱਟਬਾਲ ਕਲੱਬ ਨੇ ਦੂਜਾ ਅਤੇ ਸਮਰਾਏ ਜੰਡਿਆਲਾ ਕਲੱਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ।


ਬਲਾਕ ਨਕੋਦਰ ਵਿਚ ਅਥਲੈਟਿਕਸ ਅੰਡਰ-14 ਲੜਕੇ 60 ਮੀਟਰ ਈਵੈਂਟ ਵਿਚ ਰਾਮ ਪਹਿਲੇ, ਆਜ਼ਾਦ ਦੂਜੇ ਅਤੇ ਦਲਜੀਤ ਤੀਜੇ ਸਥਾਨ ’ਤੇ ਰਹੇ। ਲਾਂਗ ਜੰਪ ਈਵੇਂਟ ਵਿਚ ਰਾਮ ਨੇ ਪਹਿਲਾ, ਅੰਡਰ 17 ਲਾਂਗ ਜੰਪ ਈਵੈਂਟ ਵਿਚ ਜਸਕਰਨ ਨੇ ਪਹਿਲਾ, ਸੁਸ਼ੀਲ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਸ਼ਾਟਪੁੱਟ ਈਵੈਂਟ ਵਿਚੋਂ ਜਸਰਾਜ ਨੇ ਪਹਿਲਾ ਅਤੇ ਅੰਡਰ 17, 100 ਮੀਟਰ ਈਵੈਂਟ ਵਿਚ ਸਿਮਰਨਜੀਤ ਸਿੰਘ ਨੇ ਪਹਿਲਾ, ਮੋਹਿਤ ਨੇ ਦੂਜਾ ਅਤੇ ਆਸ਼ੀਸ਼ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਮਹਿਤਪੁਰ ਅੰਡਰ-21 ਅਥਲੈਟਿਕਸ 400 ਮੀਟਰ ਲੜਕੇ ਮੁਕਾਬਲੇ ਵਿੱਚ ਵਿਪਨ ਸਿੰਘ ਨੇ ਪਹਿਲਾ, ਅੰਮ੍ਰਿਤਪਾਲ ਨੇ ਦੂਜਾ ਅਤੇ ਕਰਨਜੀਤ ਰਾਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੇ 600 ਮੀਟਰ ਈਵੈਂਟ ਵਿਚ ਰਹਿਤ ਨੇ ਪਹਿਲਾ, ਆਰੀਅਨ ਨੇ ਦੂਜਾ ਅਤੇ ਅਰਸ਼ਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-17 ਲੜਕੇ ਮੁਕਾਬਲੇ ਵਿਚ ਮਹਿਤਪੁਰ ਫੁੱਟਬਾਲ ਕਲੱਬ ਦੀ ਟੀਮ ਨੇ ਪਹਿਲਾ ਸਥਾਨ ਅਤੇ ਕੈਂਬਰੇਜ ਸਕੂਲ ਮਹਿਤਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top