300 ਦੇ ਕਰੀਬ ਨਸ਼ੀਲੇ ਗੋਲੀਆਂ ਸਮੇਤ ਹੋਸ਼ਰਫ ਪੁਲਿਸ ਨੇ ਦੋ ਵਿਅਕਤੀ ਕੀਤੇ ਕਾਬੂ

ਸ੍ਰੀ ਸੁਰਿੰਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵਲੋ ਨਸ਼ਿਆ ਨੂੰ ਰੋਕਣ ਅਤੇ ਨਸ਼ਾ ਵੇਚਣ ਵਾਲਿਆ ਲੁੱਟਾ ਖੋਹਾ,ਵਾਰਦਾਤਾ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਐਸ.ਪੀ(ਇੰਨਵੈਸਟੀਗੇਸ਼ਨ) ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਜਸਪ੍ਰੀਤ ਸਿੰਘ DSP ਸਬ-ਡਵੀਜ਼ਨ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਐਸ.ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਰਹਿਨਮੁਹਾਈ ਹੇਠ ਉਸ ਸਮੇ ਵੱਡੀ ਕਾਮਜਾਬੀ ਮਿਲੀ ਜਦੋ ASI ਰਸ਼ਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੋਰਾਨੇ ਗਸ਼ਤ ਅਤੇ ਨਾਕਾਬੰਦੀ ਪਿੰਡ ਬੋੜਾ ਥਾਣਾ ਗੜਸ਼ੰਕਰ ਤੇ ਇੱਕ ਮੋਟਰਸਾਇਕਲ ਮਾਰਕਾ ਹੀਰੋ ਹਾਡਾ ਬਿਨਾ ਨੰਬਰੀ ਰੰਗ ਕਾਲਾ ਤੇ ਦੋ ਨੌਜਵਾਨ ਸਵਾਰ ਜੋ ਬੇਅਬਾਦ ਜਗਾ ਤੇ ਖੜੇ ਸਨ ਨੂੰ ਸ਼ੱਕ ਦੀ ਬਿਨਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਪਹਿਲੇ ਨੌਜਵਾਨ ਨੇ ਆਪਣਾ ਨਾਮ ਸੁਖਜਿੰਦਰ ਸਿੰਘ ਉਰਫ ਸੁੱਖਾ ਪੁੱਤਰ ਬਲਵੀਰ ਸਿੰਘ ਅਤੇ ਦੂਸਰੇ ਵਿਅਕਤੀ ਨੇ ਆਪਣਾ ਨਾਮ ਲਖਵੀਰ ਸਿੰਘ ਉਰਫ ਸਨੀ ਪੁੱਤਰ ਮਨਜੀਤ ਸਿੰਘ ਵਾਸੀਆਨ ਬੇਗਮਪੁਰ ਥਾਣਾ ਪੋਜੇਵਾਲ ਜਿਲਾ ਸ.ਭ.ਸ ਨਗਰ ਦੱਸਿਆ। ਜਿਹਨਾ ਦੀ ਵਾਰੋ ਵਾਰੀ ਤਲਾਸ਼ੀ ਕਰਨ ਤੇ ਸੁਖਜਿੰਦਰ ਸਿੰਘ ਉਰਫ ਸੁੱਖਾ ਪਾਸੋ 10 ਪਤੇ ਕੁੱਲ 150 ਨਸ਼ੀਲੀਆ ਗੋਲੀਆ ਅਤੇ ਲਖਵੀਰ ਸਿੰਘ ਉਰਫ ਸਨੀ ਪਾਸੇ 9 ਪਤੇ ਕੁੱਲ 135 ਨਸ਼ੀਲੀਆ ਗੋਲੀਆ ਮਾਰਕਾ ETIZOLAM Tablets ETIRON 0.5 mg ਬ੍ਰਾਮਦ ਹੋਣ ਤੇ ਇਹਨਾ ਖਿਲਾਫ ਮੁਕੱਦਮਾ ਨੰਬਰ 156 ਮਿਤੀ 07-10-2024 ਅ/ਧ  22-61-85 ਐਨਡੀਪੀਐਸ ਐਕਟ ਥਾਣਾ ਗੜ ਸ਼ੰਕਰ ਗ੍ਰਿਫਤਾਰ ਕੀਤਾ ਗਿਆ । ਦੌਰਾਨੇ ਪੁੱਛਗਿੱਛ ਦੋਸ਼ੀਆ ਨੇ ਮੰਨਿਆ ਕਿ ਮਿਤੀ 04-10-2024 ਵਕਤ ਕਰੀਬ 9:30 ਵਜੇ ਅਸੀ ਦੋਨਾ ਨੇ ਉਕਤ ਬਿਨਾ ਨੰਬਰੀ ਮੋਟਰਸਾਇਕਲ ਤੇ ਸਵਾਰ ਹੋ ਕੇ ਆਪਣੇ ਮੂੰਹ ਬੰਨ ਕੇ ਬੀਰਮਪੁਰ ਰੋਡ ਗੜਸ਼ੰਕਰ ਵਿਖੇ ਐਕਟਿਵਾ ਸਵਾਰ ਇੱਕ ਵਿਅਕਤੀ ਪਾਸੋ ਉਸਦਾ ਮੋਬਾਇਲ ਫੋਨ ਮਾਰਕਾ VIVO ਅਤੇ ਕ੍ਰੀਬ 5000/-ਰੁਪਏ ਦੀ ਖੋਹ ਕੀਤੀ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 154 ਮਿਤੀ 4-10-2024 ਅ:ਧ 304 BNS ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਬਰ ਬਿਆਨ ਅਮਰੀਕ ਸਹੋਤਾ ਪੁੱਤਰ ਦਰਸ਼ਨ ਸਿੰਘ ਵਾਸੀ ਖਾਨਪੁਰ ਥਾਣਾ ਗੜਸ਼ੰਕਰ ਪਹਿਲਾ ਤੇ ਹੀ ਦਰਜ ਰਜਿਸਟਰ ਕੀਤਾ ਗਿਆ ਸੀ ਜੋ ਦੋਸ਼ੀਆ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਕੇ ਮੁਕੱਦਮਾ ਦੀ ਮੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਹੈ। ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top