ਮਾਹਿਲਪੁਰ ਕਲਾਥ ਹਾਊਸ ‘ਚ’ ਤਾਬੜਤੋੜ ਚੱਲੀਆ ਗੋਲੀਆਂ, 5 ਕਰੋੜ ਫਿਰੌਤੀ ਦੀ ਕੀਤੀ ਮੰਗ

ਸ਼ਹਿਰ ਦੇ ਮੁੱਖ ਚੌਂਕ ਤੇ 3 ਮੋਟਰਸਾਈਕਲ ਸਵਾਰਾਂ ਵੱਲੋਂ ਚਾਵਲਾ ਕਲਾਥ ਹਾਊਸ ਦੀ ਦੁਕਾਨ ਦੇ ਬੋਰਡ ਤੇ 12 ਰਾਊਂਡ ਫਾਇਰ ਕਰਕੇ 5 ਕਰੋੜ ਦੀ ਫਿਰੌਤੀ ਮੰਗਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਹਰਜੋਤ ਸਿੰਘ ਤੇ ਇੰਦਰਜੀਤ ਸਿੰਘ ਚਾਵਲਾ ਜਦੋਂ ਦੁਕਾਨ ਤੇ ਮੌਜੂਦਾ ਸੀ, ਤਾਂ ਨਕਾਬਪੋਸ਼ ਵਿਅਕਤੀ ਸਪਲੈਂਡਰ ਮੋਟਰਸਾਈਕਲ ਨਾਲ਼ ਲੈਸ ਹੋ ਕੇ ਦੁਕਾਨ ਤੇ ਪਹੁੰਚੇ ਅਤੇ ਦੁਕਾਨ ਦੇ ਬੋਰਡ ਤੇ 12 ਰਾਊਂਡ ਫਾਇਰ ਕਰ ਦਿੱਤੇ।

ਹਰਜੋਤ ਸਿੰਘ ਨੇ ਦੱਸਿਆ ਕਿ ਇਕ ਚਿਟ ਦੇ ਕੇ ਫ਼ਰਾਰ ਹੋ ਗਏ। ਸਲਿੱਪ ਵਿਚ 5 ਕਰੋੜ ਦੀ ਫਿਰੌਤੀ ਕੌਂਸਲ ਚੌਧਰੀ ਗਰੁੱਪ ਵਲੋਂ ਮੰਗ ਕੀਤੀ ਗਈ, ਦੁਕਾਨ ਦੇ ਕਾਊਟਰ ਉਪਰ ਰੱਖ ਕੇ ਫ਼ਰਾਰ ਹੋ ਗਏ। ਇਸ ਦੀ ਜਾਣਕਾਰੀ ਥਾਣਾ ਮਾਹਿਲਪੁਰ ਦੇ ਐਸ, ਐਂਚ,ਓ,ਰਮਨ ਕੁਮਾਰ ਤੇ ਗੜਸ਼ੰਕਰ ਦੇ ਐਂਚ ਐਂਚ ਓ ਨੂੰ ਦੇ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ।

Leave a Comment

Your email address will not be published. Required fields are marked *

Scroll to Top