ਹੁਸ਼ਿਆਰਪੁਰ ਪੁਲਿਸ ਨੇ 8 ਗ੍ਰਾਮ ਹੀਰੋਇਨ ਦੇ ਨਾਲ ਇਕ ਵਿਅਕਤੀ ਕੀਤਾ ਕਾਬੂ

ਹੁਸ਼ਿਆਰਪੁਰ- ਮਾਨਯੋਗ SSP ਸਾਹਿਬ ਸ਼੍ਰੀ ਸੁਰਿੰਦਰ ਲਾਂਬਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਇਲਾਕਾ ਥਾਣਾ ਵਿੱਚ ਲੁੱਟ ਖੋਹ,ਚੋਰੀਆ ਦੀਆਂ ਵਾਰਦਾਤਾ ਰੋਕਣ ਲਈ ਅਤੇ ਨਸ਼ਿਆਂ ਦੀ ਰੋਕ ਥਾਮ ਲਈ ਚੱਲ ਰਹੀ ਸਪੈਸ਼ਲ ਮੁਹਿੰਮ ਸਬੰਧੀ ਸ: ਹਰਜੀਤ ਸਿੰਘ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਟਾਡਾ ਜੀ ਵਲੋਂ ਦਿੱਤੀਆਂ ਹਦਾਇਤਾ ਮੁਤਾਬਿਕ, ਇਸ ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਗੁੜਦੀਵਾਲਾ ਦੀ ਨਿਗਰਾਨੀ ਹੇਠ ਇਲਾਕਾ ਥਾਣਾ ਗੜਦੀਵਾਲਾ ਵਿਚ ਚੱਲ ਰਹੀ ਚੈਕਿੰਗ ਦੌਰਾਨ SI ਪਰਵਿੰਦਰ ਸਿੰਘ 1286/ਹੁਸਿ ਪਿੰਡ ਸਰਹਾਲਾ ਮੋੜ ਪਾਸ ਪੁੱਜੀ ਤਾਂ ਪਿੰਡ ਸਰਹਾਲਾ ਮੋੜ ਤੇ ਬੈਠਣ ਵਾਸਤੇ ਬਣੀ ਸੀਮਿੰਟਡ ਕੁਰਸੀ ਤੇ ਇੱਕ ਮੋਨਾ ਨੌਜਵਾਨ ਆਪਣੇ ਸੱਜੇ ਹੱਥ ਵਿਚ ਮੋਮੀ ਲਿਫਾਫਾ ਫੜਕੇ ਬੈਠਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਕੁਰਸੀ ਤੇ ਉੱਠ ਕੇ ਘਬਰਾ ਕੇ ਮੌਕਾ ਤੇ ਖਿਸਕਣ ਲੱਗਾ ਜਿਸਨੂੰ ਐਸ.ਆਈ ਨੇ ਸਾਥੀ ਕਰਮਾਚੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਸੁਖਵੀਰ ਸਿੰਘ ਉਰਫ ਟੋਨੀ ਪੁੱਤਰ ਸੁੱਚਾ ਸਿੰਘ ਵਾਸੀ ਵਾਰਡ ਨੰਬਰ 05 ਮੁਹੱਲਾ ਬਾਬਾ ਧਰਮ ਦਾਸ ਨੇੜੇ ਸਰਹਾਲਾ ਮੋੜ ਗੜ੍ਹਦੀਵਾਲਾ ਥਾਣਾ ਗੜ੍ਹਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਦੱਸਿਆ। ਜਿਸ ਤੇ ਮੁੱਕਦਮਾ ਨੰਬਰ 08 ਮਿਤੀ 17-2-2024 ਅ/ਧ 08 ਗਰਾਮ ਹੀਰੋਇਨ ਬਰਾਮਦ ਹੋਈ ਅਤੇ ਜਿਸ ਤੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।

Leave a Comment

Your email address will not be published. Required fields are marked *

Scroll to Top